2009
22 ਜੁਲਾਈ 2009
ਸਭ ਤੋਂ ਪਹਿਲਾਂ ਅਸੀਂ ਆਪ ਜੀ
ਦੇ ਧੰਨਵਾਦੀ ਹਾਂ ਕਿ ਆਪ ਨੇ ਪੰਜਾਬੀ ਵਿੱਚ ਵੈਬਸਾਈਟ ਬਣਾਈ,
ਜਿਸ ਰਾਹੀਂ ਅਸੀਂ ਪੰਜਾਬੀ ਕਲਚਰ ਬਾਰੇ ਡੂੰਘਿਆਈ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕਿਰਪਾ ਕਰਕੇ ਪੰਜਾਬੀ ਬੋਲੀਆਂ,
ਗਿੱਧਾ, ਘੋਡ਼ੀਆਂ ਆਦਿ ਪ੍ਰਕਾਸ਼ਿਤ
ਕਰੋ ਨਾਲੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵੀ।
gillparam@rocketmail.com
10 june 2009
ਹੈਲੋ
ਮੈਂ ਅੱਜ ਆਪ ਜੀ ਦੀ ਵੈਬਸਾਈਟ
ਵੀਰਪੰਜਾਬ ਡਾਟ ਕਾਮ ਵੇਖ ਕੇ ਬਹੁਤ ਅਚੰਭਤ ਹੋਇਆ, ਇਸ ਤੇ ਵਡਮੁੱਲੀ ਸੂਚਨਾ,
ਲੇਖ ਆਦਿ ਪ੍ਰਕਾਸ਼ਿਤ ਕੀਤੇ ਹੋਏ ਹਨ। ਹੌਸਲੇ ਨਾਲ ਆਪਣਾ ਕਾਰਜ ਜਾਰੀ ਰੱਖੇ!
ਸ਼ੁਭ ਇੱਛਾਵਾਂ ਸਹਿਤ,
ਰੁਪਿੰਦਰ.
rupinder.sayal@gmail.com
2, ਮਈ 2009
ਭਾਈ ਸਾਹਿਬ ਸਤਿ ਸ੍ਰੀ ਅਕਾਲ,ਪੰਜਾਬੀ ਸਾਹਿਤ
ਦਾ ਧੰਨਵਾਦ
ਸੈਕਸ ਗਿਆਨ ਵਿਸ਼ੇ ਤੇ ਲੇਖ ਵੇਖ
ਕੇ ਲੱਗਿਆ ਕਿ ਇਸ ਦੀ ਬਹੁਤ ਜ਼ਰੂਰਤ ਸੀ, ਪਰ ਇਸ ਦੀ ਅੱਜ
ਦੇ ਹਰ ਜਵਾਨ ਬੱਚੇ ਨੂੰ ਸਹੀ
ਸੇਧ ਦੀ ਲੋਡ਼ ਹੈ। ਸੈਕਸ ਬਾਰੇ ਓਸ਼ੋ
ਨੇ ਵੀ ਵਧੀਆ ਬਚਨ ਕੀਤੇ ਹਨ, ਭਾਵੇਂ ਲੋਕ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ ਪਰ ਉਸਦੇ
ਬਚਨਾਂ ਵਿਚ ਸੱਚਾਈ ਹੈ। ਓਸ਼ੋ ਦੀ ਸਮਾਧੀ ਤੋਂ
ਸੰਭੋਗ ਤੱਕ ਜ਼ਰੂਰ ਵੈਬ-ਸਾਈਟ ਤੇ ਪਾਓ।
ਧੰਨਵਾਦ
ਅਵਤਾਰ ਸਿੰਘ ਮਾਨਸਾ
avtar_63@yahoo.com
20 ਅਪ੍ਰੈਲ 2009
ਵੀਰ ਪੰਜਾਬ ਦੇ ਬਾਣੀ ਅਤੇ ਸਹਿਯੋਗੀ ਟੀਮ
ਇਕ ਗੱਲ ਤਾਂ ਸਪਸਟ ਹੋ ਹੀ ਗਈ
ਹੈ ਕਿ ਵੀਰਪੰਜਾਬ.ਕਾਮ ਨੇ ਬਹੁਤਿਆਂ ਨੂੰ ਕੰਪਿਓਟਰ ਉਤੇ ਪੰਜਾਬੀ ਵਿਚ ਕੰਮ ਕਰਨ ਲਾ ਹੀ ਦਿਤੇ ਉਹ ਵੀ ਵਿਸੇਸ ਕਰ ਯੂਨੀਕੇਡ ਫੋਟ
ਦੀ ਵਰਤੋ ਨਾਲ। ਬਿੰਨਾ ਝਿਜਕ ਤੇ ਡਰ ਤੋ ਪੰਜਾਬੀ ਵਿਚ ਕੰਮ ਕਰ ਸਕਦੇ ਹਾਂ।
ਅਕਾਲ ਪੁਰਖ ਆਪ ਨੂੰ ਹੋਰ ਹਿਮੰਤ ਤੇ ਚੜਦੀਕਲਾ ਬਖਸੇ।
ਬਹੁਤ ਬਹੁਤ ਸ਼ੁਕਰੀਆ ਪੰਜਾਬੀ ਭਾਸਾ ਦੀ ਸੇਵਾ ਲਈ। ਪੂਰਾ ਸਮਾਜ ਆਪ ਦਾ ਧੰਨਵਾਦੀ ਹੈ।
ਸੁਖਦਰਸਨ ਕੋਰ
ਪਟਿਆਲਾ
10 ਅਪ੍ਰੈਲ, 2009
ਸਤਿ ਸ੍ਰੀ ਅਕਾਲ
ਮੈਂ ਤੁਹਾਡੀ ਵੈਬ-ਸਾਈਟ
ਵੀਰਪੰਜਾਬ ਡਾਟ ਕਾਮ ਵੇਖੀ, ਬਹੁਤ ਚੰਗਾ ਲੱਗਿਆ ਕਿ
ਪੰਜਾਬੀ ਦੀ ਕੋਈ ਇੰਨੀ ਕਦਰ ਕਰਦਾ ਹੈ। ਮੈਂ ਤੁਹਾਡੀ ਉਮਰ ਦੇ
ਮੁਕਾਬਲੇ ਅਜੇ ਸ਼ਾਇਦ ਬਹੁਤ ਛੋਟਾ ਹੋਊਂਗਾ, ਇਸ ਲਈ ਅਗਰ ਕੋਈ
ਗਲਤ ਬੋਲਿਆ ਜਾਏ ਤਾਂ ਮਾਫੀ ਪਹਿਲਾਂ ਹੀ ਮੰਗ ਰਿਹਾ ਹਾਂ। ਵੈਸੇ ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਹਾਡੀ ਵੈਬ-ਸਾਈਟ ਵਿਚ
ਮਨੋਰੰਜਨ ਵਾਲੇ ਲਿੰਕ ਵਿਚ ਲੋਕਗੀਤ ਲਿੰਕ ਵਿਚ
ਕੋਈ ਵੀ ਸੂਚਨਾ ਨਹੀਂ ਸੀ ਤੇ ਲਿਖਿਆ ਮਿਲਿਆ ਕਿ ਤੁਸੀਂ (ਪਾਠਕ) ਇਸ ਵਿਸ਼ੇ ਲਈ ਮਸਾਲਾ ਭੇਜੋ। ਇਸ ਲਈ ਮੈਂ ਤੁਹਾਨੂੰ ਇਹ ਪੁੱਛ ਰਿਹਾ ਹਾਂ ਕਿ
ਅਗਰ ਮੈਂ ਤੁਹਾਨੂੰ ਕੋਈ ਕਵਿਤਾ
ਵਗੈਰਾ ਭੇਜਾਂ ਤਾਂ ਤੁਸੀਂ ਉਨ੍ਹਾਂ ਨੂੰ ਉਥੇ ਪ੍ਰਕਾਸ਼ਿਤ ਕਰੋਂਗੇ। ਤੁਹਾਡੇ ਜਵਾਬ ਦੇ ਇੰਤਜ਼ਾਰ ਕਰਾਂਗਾ।
ਨਵਤੇਜ ਸਿੰਘ ਕਲਸੀ
singh kalsi
7
ਸਤਿ ਸ੍ਰੀ ਅਕਾਲ
ਮੈਂ ਤੁਹਾਡਾ ਗਰਭ-ਨਿਰੋਧਕ ਦਵਾ
ਸਬੰਧੀ ਲੇਖ ਪਡ਼੍ਹਿਆ।
ਮੈਂ ਕਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਰਹਿੰਦੀ ਹਾਂ. ਮੈਨੂੰ
ਇਸ ਦਵਾ ਬਾਰੇ ਦੱਸਣਾ ਕਿ ਕਿੱਥੋਂ ਅਤੇ ਕਿਵੇਂ ਲੈ ਸਕਦੀ ਹਾਂ। ਕ੍ਰਿਪਾ ਕਰਕੇ ਜਿੰਨਾ ਹੋ ਸਕੇ ਛੇਤੀ ਜਵਾਬ ਦੇਣਾ।
ਪੰਜਾਬੀ ਮੁੰਡੇ
punjabimundedepressed@yahoo.ca
14 January 2009
ਪਿਆਰੇ ਬਾਈ ਜੀ,
ਸਤਿਕਾਰ ਪੁੱਜੇ!
ਆਪ ਪੰਜਾਬੀ ਮਾਂ-ਬੋਲੀ ਨੂੰ
ਸਮਰਪਨ ਹੋ ਕੇ ਚੱਲੇ ਹੋ, ਇਸ ਸ਼ੁਭ ਕਾਰਜ ਲਈ ਮੈਂ ਆਪ
ਜੀ ਨੂੰ ਵਧਾਈ ਪੇਸ਼ ਕਰਦਾ ਹਾਂ। ਅੱਜ ਕੱਲ ਪੰਜਾਬੀ ਪੇਪਰ
ਜਾਂ ਪੰਜਾਬੀ ਵੈਬ ਚਲਾਉਣੀ ਕੋਈ ਖਾਲਾ ਜੀ ਦਾ ਵਾਡ਼ਾ
ਨਹੀਂ। ਇਸ ਔਖੇ, ਪਰ ਸੁਲੱਖਣੇ ਨਿਸ਼ਕਾਮ ਕਾਰਜ ਲਈ ਮੈਂ ਆਪ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ। ਗੁਰੂ ਬਾਬਾ ਹਮੇਸ਼ਾ ਆਪ ਜੀ ਦੇ ਅੰਗ-ਸੰਗ ਰਹੇ!
ਆਪ ਜੀ ਦਾ ਵੀਰ,
ਸ਼ਿਵਚਰਨ ਜੱਗੀ ਕੁੱਸਾ (ਇੰਗਲੈਂਡ)
jaggikussa65@gmail.com