ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਸੋਹਣਾ ਦੇਸ਼ ਪੰਜਾਬ

ਬਾਬੂ ਫ਼ਿਰੋਜਦੀਨ ਸ਼ਰਫ

 

ਸੋਹਣਿਆਂ ਦੇਸਾਂ ਅੰਦਰ,

ਸੇਹਣਿਆਂ ਦੇਸਾਂ ਅੰਦਰ,

ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!

ਜੀਕਰ ਫੁੱਲਾਂ ਅੰਦਰ,

ਜੀਕਰ ਫੁੱਲਾਂ ਅੰਦਰ,

ਫੁੱਲ ਗੁਲਾਬ ਨੀ ਸਈਓ! ਫੁੱਲ ਗੁਲਾਬ ਨੀ ਸਈਓ!

ਰਲਮਿਲ ਬਾਗ਼ੀਂ ਪੀਂਘਾਂ ਝੂਟਣ, ਕੁਡ਼ੀਆਂ ਨਾਗਰ ਵੇਲਾਂ!

ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ!

ਪਹਿਨਣ ਹੀਰੇ ਮੋਤੀ, ਮੁਖ ਮਹਿਤਾਬ ਨੀ ਸਈਓ!

 

ਸੋਹਣਿਆਂ ਦੇਸਾਂ ਅੰਦਰ,

ਸੇਹਣਿਆਂ ਦੇਸਾਂ ਅੰਦਰ,

ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!

 

ਜੁਡ਼ ਮੁਟਿਆਰਾਂ ਤ੍ਰਿੰਞਣ ਦੇ ਵਿਚ, ਚਰਖੇ ਬੈਠ ਘੁਕਾਵਣ!

ਨਾਜ਼ੁਕ ਬਾਂਹ ਉਲਾਰ ਪਿਆਰੀ, ਤੰਦ ਤਰਕਲੇ ਪਾਵਣ!

ਸੀਨੇ ਅੱਗਾਂ ਲਾਵਣ, ਸੀਨੇ ਅੱਗਾਂ ਲਾਵਣ!

ਹੋਠ ਉਨਾਬ ਨੀ ਸਈਓ!

ਹੋਠ ਉਨਾਬ ਨੀ ਸਈਓ!

ਸੋਹਣਿਆਂ ਦੇਸਾਂ ਅੰਦਰ,

ਸੇਹਣਿਆਂ ਦੇਸਾਂ ਅੰਦਰ,

ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!

 

ਹੀਰ ਸ਼ਹਿਜ਼ਾਦੀ ਬੇਡ਼ੇ ਬੈਠੀ, ਸਈਆਂ ਖੇਡਣ ਪਈਆਂ!

ਚੰਦ ਦੁਆਲੇ ਤਾਰੇ ਚਮਕਣ, ਹੀਰ ਦੁਆਲੇ ਸਈਆਂ!

ਝੱਲੀ ਜਾਏ ਨਾਹੀਂ, ਝੱਲੀ ਜਾਏ ਨਾਹੀਂ!

ਉਹਦੀ ਤਾਬ ਨੀ ਸਈਓ!

ਉਹਦੀ ਤਾਬ ਨੀ ਸਈਓ!

 

ਸੋਹਣਿਆਂ ਦੇਸਾਂ ਅੰਦਰ,

ਸੇਹਣਿਆਂ ਦੇਸਾਂ ਅੰਦਰ,

ਦੇਸ ਪੰਜਾਬ ਨੀ ਸਈਓ! ਦੇਸ ਪੰਜਾਬ ਨੀ ਸਈਓ!

 

ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਫਲਦੇ!

ਸ਼ਰਫ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪਏ ਚਲਦੇ!

ਸਤਲੁਜ, ਰਾਵੀ, ਜਿਹਲਮ,

ਸਤਲੁਜ, ਰਾਵੀ, ਜਿਹਲਮ,

ਅਟਕ, ਚਨਾਬ ਨੀ ਸਈਓ, ਅਟਕ, ਚਨਾਬ ਨੀ ਸਈਓ!

(ਰਚਨਾਵਲੀ ਵਿਚੋਂ)


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1792923
Website Designed by Solitaire Infosys Inc.