ਗਰਭਨਿਰੋਧਕ ਗੋਲੀ ਜਾਂ
ਸੰਕਟ-ਗਰਭਨਿਰੋਧਕ ਦਵਾ ਕੀ ਹੈ ?
ਭਰੂਣ ਦੇ ਜਨਮ ਬਾਰੇ ਜਾਣਕਾਰੀ
ਆਮ ਜਨਤਾ ਵਿਚ ਮਾਂ ਦੀ ਕੁੱਖ ਅੰਦਰ ਭਰੂਣ ਦੇ ਵਿਕਸਤ ਹੋਣ
ਦੀ ਪ੍ਰਕਿਰਿਆ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਇਹ ਸਭ ਇਕ ਔਰਤ ਦੇ ਵਿਕਸਤ ਅੰਡੇ ਦੇ ਅੰਕੁਰਿਤ ਹੋਣ ਤੋਂ
ਸ਼ੁਰੂ ਹੁੰਦੀ ਹੈ। ਇਕ ਤੰਦਰੁਸਤ ਔਰਤ ਦੇ ਮਾਸਿਕ ਧਰਮ ਦਾ ਚੱਕਰ 28 ਦਿਨਾਂ
ਦਾ ਹੁੰਦਾ ਹੈ। ਮਾਸਿਕ ਧਰਮ ਦੇ ਖ਼ਤਮ ਹੋਣ ਦੇ 14ਵੇਂ ਦਿਨ ਸੰਪੂਰਨ ਤੌਰ
ਤੇ ਵਿਕਸਿਤ ਹੋਇਆ ਅੰਡਾ ਅੰਕੁਰਿਤ ਹੋਣ ਲਈ ਤਿਆਰ ਹੋ ਜਾਂਦਾ ਹੈ ਅਤੇ ਗਰਭ ਨਲੀਆਂ ਵਿਚ ਸ਼ਕਰਾਣੂ ਦਾ
ਇੰਤਜ਼ਾਰ ਕਰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਬੱਚੇਦਾਨੀ ਅੰਦਰ ਵਾਰ ਮੋਟੀ ਅਤੇ
ਨਰਮ ਚਮਡ਼ੀ ਦੀ ਇਕ ਪਰਤ ਦਾ ਵਿਕਾਸ ਹੋ ਜਾਂਦਾ ਹੈ। ਸ਼ਕਰਾਣੂ ਨਾਲ ਅੰਕੁਰਿਤ ਹੋਇਆ ਅੰਡਾ ਇਸ ਚਮਡ਼ੀ (ਔਲ) ਨਾਲ
ਜੁ਼ਡ਼ ਕੇ ਆਪਣੇ ਵਿਕਾਸ ਲਈ ਖ਼ੁਰਾਕ ਹਾਸਿਲ ਕਰਦਾ ਹੈ। ਅੰਕੁਰਿਤ ਨਾ ਹੋਣ ਦੀ ਸਥਿਤੀ ਵਿਚ
ਅਗਲੇ 14 ਦਿਨਾਂ ਬਾਅਦ ਨਰਮ ਅਤੇ ਮੋਟੀ ਤਹਿ ਦੀ ਪਰਤ ਅਤੇ ਅੰਡਾ ਮਾਸ ਅਤੇ ਖ਼ੂਨ ਦੇ ਟੁਕਡ਼ਿਆਂ ਦੇ
ਰੂਪ (ਮਾਸਿਕ ਧਰਮ) ਵਿਚ ਬਾਹਰ ਆ ਜਾਂਦਾ ਹੈ। ਅੰਡੇ ਕੋਲ ਸ਼ਕਰਾਣੂ ਦੁਆਰਾ ਅੰਕੁਰਿਤ ਹੋਣ ਦਾ ਸਮਾਂ 12 ਤੋਂ
24 ਘੰਟੇ ਤੱਕ ਦਾ ਹੁੰਦਾ ਹੈ। ਇਕ ਸ਼ਕਰਾਣੂ ਕੋਲ 1 ਤੋਂ 5 ਦਿਨਾਂ ਤੱਕ ਦਾ ਸਮਾਂ ਹੁੰਦਾ
ਹੈ ਜਿਸ ਸਮੇਂ ਦੌਰਾਨ ਉਹ ਅੰਡੇ ਨੂੰ ਅੰਕੁਰਿਤ ਕਰਨ ਦੀ ਸਮਰੱਥਾ ਰੱਖਦਾ ਹੈ। ਅੰਡਾ
ਅੰਕੁਰਿਤ ਹੋਣ ਮਗਰੋਂ 5 ਤੋਂ 7 ਦਿਨਾਂ ਅੰਦਰ-ਅੰਦਰ ਵਿਕਾਸ ਦੇ ਅਗਲੇ ਪਡ਼ਾਅ ਲਈ ਕੁੱਖ ਵਿਚ ਵਿਚ
ਵਿਕਸਿਤ ਹੋਈ ਮੋਟੀ ਅਤੇ ਨਰਮ ਚਮਡ਼ੀ ਦੀ ਪਰਤ ਨਾਲ ਜੁਡ਼ ਜਾਂਦਾ ਹੈ। ਮੈਡੀਕਲ ਤੱਥਾਂ ਮੁਤਾਬਕ, ਬੱਚੇ ਦੇ ਲਿੰਗ ਦਾ ਪਤਾ 10 ਤੋਂ 13 ਹਫ਼ਤਿਆਂ ਦੇ ਗਰਭਧਾਰਨ ਤੋਂ
ਮਗਰੋਂ ਪਤਾ ਲਗਾਇਆ ਜਾ ਸਕਦਾ ਹੈ। ਇਸ ਜਗ੍ਹਾ ਸ਼ਿਸ਼ੂ ਦਾ ਵਿਕਾਸ 8 ਤੋਂ 9 ਮਹੀਨੇ ਤੱਕ ਹੁੰਦਾ
ਰਹਿੰਦਾ ਹੈ ਜਿਸ ਉਪਰੰਤ ਬੱਚੇ ਦਾ ਕੁਦਰਤੀ ਜਾਂ ਅਪ੍ਰੇਸ਼ਨ ਨਾਲ ਜਨਮ ਹੁੰਦਾ ਹੈ।
ਗਰਭਨਿਰੋਧਕ ਦਵਾ ਕੀ ਹੈ ?
ਅੱਜ ਦੀ ਤੇਜ਼ ਰਫ਼ਤਾਰ ਜਿੰਦਗੀ ਅਤੇ ਮਹਿੰਗਾਈ ਦੇ ਦੌਰ
ਵਿਚ ਪਰਿਵਾਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਵਿਆਹੁਤਾ ਦੰਪਤੀ ਦੋਵਾਂ ਨੂੰ ਰੋਜ਼ਗਾਰ ਕਰਨਾ ਪੈਂਦਾ
ਹੈ। ਨੌਕਰੀ
ਤੇ ਕੰਮ ਦੇ ਤਨਾਅ ਜਾਂ ਹੋਰ ਕਾਰਨਾਂ ਦੀ ਵਜ੍ਹਾ ਕਰਕੇ ਪਤੀ-ਪਤਨੀ ਆਪਣੇ ਪਰਿਵਾਰ ਨੂੰ ਵਧਾਉਣ ਤੋਂ ਹਿਚਕਿਚਾਉਂਦੇ
ਹਨ। ਵਿਆਹੁਤਾ
ਦੰਪਤੀ ਵਲੋਂ ਜਾਂ ਕਈ ਵਾਰ ਕੱਚੇ ਰਿਸ਼ਤਿਆਂ (ਪਿਆਰ ਦੇ) ਜਾਂ ਕੀਮਤ (ਜਾਂ ਕੋਈ ਹੋਰ ਮੁੱਲ) ਦੇ ਕੇ
ਬਣਾਏ ਗਏ ਸਰੀਰਿਕ ਰਿਸ਼ਤਿਆਂ ਦੌਰਾਨ ਅਣਚਾਹੇ ਗਰਭਧਾਰਨ ਤੋਂ ਬਚਣ ਲਈ ਗਰਭ ਨਿਰੋਧ ਦੇ ਤਰੀਕੇ ਵਰਤੇ
ਜਾਂਦੇ ਹਨ। ਅਸੁਰੱਖਿਅਤ ਯੋਨ-ਸੰਪਰਕ ਰਾਹੀਂ ਗਰਭ ਠਹਿਰ ਜਾਣ ਦਾ ਖਤਰਾ
ਬਣਿਆ ਰਹਿੰਦਾ ਹੈ। ਗਰਭ ਨਿਰੋਧਕ ਤਰੀਕਿਆਂ ਵਿਚ ਸਭ ਤੋਂ ਸੋਖਾ ਤਰੀਕਾ ਤਾਂ
ਗੋਲੀ ਦੇ ਰੂਪ ਵਿਚ ਔਰਤ ਵਲੋਂ ਲਈ ਗਈ ਦਵਾ ਹੀ ਹੈ ਜਿਸ ਨੂੰ ਕਿ ਨਿਯਮਤ ਰੂਪ ਵਿਚ ਰੋਜ਼ਾਨਾ ਲੈਣਾ
ਪੈਂਦਾ ਹੈ ਤਾਂ ਕਿ ਅਸੁਰੱਖਿਅਤ ਯੋਨ-ਸੰਪਰਕ ਦੇ ਹਾਲਾਤ ਵਿਚ ਗਰਭ ਧਾਰਨ ਨਾ ਹੋ ਜਾਵੇ।
ਸੰਕਟ-ਗਰਭਨਿਰੋਧਕ ਦਵਾ ਕੀ ਹੈ ?
ਗਰਭਨਿਰੋਧਕ ਦਵਾ ਦਾ ਮਤਲਬ ਹੈ ਕਿ ਅਹਿਤਿਆਤੀ ਕਦਮ, ਜਦਕਿ ਗਰਭਪਾਤ ਦਵਾ ਦਾ ਮਤਲਬ ਹੈ ਕਿ ਅੰਡੇ ਦੇ ਅੰਕੁਰਿਤ ਹੋਣ ਉਪਰੰਤ
ਉਸ ਦਾ ਨਾਸ਼ ਕਰਨਾ। ਇਸ ਤਰ੍ਹਾਂ ਦੀ ਦਵਾ ਦੇ ਸੇਵਨ ਲਈ ਉਸ ਵਕਤ ਕਿਹਾ ਜਾਂਦਾ
ਹੈ ਜਦੋਂ ਇਹ ਸਾਬਤ ਹੋ ਜਾਵੇ ਕਿ ਔਰਤ ਗਰਭਵਤੀ ਹੈ ਅਤੇ ਉਹ ਕਿਸੇ ਕਾਰਨਵਸ਼ (ਘੱਟ ਉਮਰ ਜਾਂ ਕੋਈ
ਸਰੀਰਿਕ ਬੀਮਾਰੀ) ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹੈ। ਗਰਭਪਾਤ ਲਈ ਸੁਝਾਈਆਂ ਗਈਆਂ
ਦਵਾਈਆਂ ਵਿਚ ਗਰਭਧਾਰਨ ਕਰਨ ਤੋਂ ਰੋਕਣ ਵਾਲੇ ਰਸਾਇਣ ਪਦਾਰਥਾਂ ਦੀ ਖ਼ੁਰਾਕ ਵਧਾ ਕੇ (ਇਕੋ ਵਾਰ ਵਿਚ 10 ਗੁਣਾ ਵਧਾ ਕੇ) ਸੇਵਨ
ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰੀ ਸੰਸਥਾਵਾਂ ਤੋਂ ਉਪਲਬਧ ਗਰਭਨਿਰੋਧਕ ਮਾਲਾ-ਐਨ
ਨਾਮ ਦੀ ਗੋਲੀ ਵਿਚ ਲਿਵੋਨੋਰਜੈਸਟਰਲ ਹਾਰਮੋਨ ਹੁੰਦਾ ਹੈ, ਜਿਸ
ਦੇ 28 ਗੋਲੀਆਂ ਦੇ ਪੈਕ ਵਿਚੋਂ 1 ਗੋਲੀ ਹਰ ਰੋਜ਼ ਨਿਯਮਤ ਰੂਪ ਵਿਚ ਲੈਣੀ ਹੁੰਦੀ ਹੈ ਤਾਂ ਕਿ
ਅਣਚਾਹੇ ਗਰਭਧਾਰਨ ਤੋਂ ਬਚਿਆ ਜਾ ਸਕੇ।
‘ਸੰਕਟ-ਗਰਭਨਿਰੋਧਕ’ ਗੋਲੀ ਦਾ ਸਿਧਾਂਤ ਹੈ ਕਿ ਜੇਕਰ ਕੋਈ ਔਰਤ ਅਸੁਰੱਖਿਅਤ ਯੋਨ-ਸੰਪਰਕ
ਬਣਾ ਲਵੇ (ਬਿਨਾਂ ਕੋਈ ਵੀ ਗਰਭਨਿਰੋਧਕ ਉਪਾਅ ਵਰਤੇ, ਗਰਭਨਿਰੋਧਕ
ਉਪਾਅ ਦੇ ਨਾਕਾਮ ਹੋ ਜਾਣ ਤੇ ਜਾਂ ਫਿਰ ਬਲਾਤਕਾਰ ਦੇ ਹਾਲਾਤ ਵਿਚ) ਅਤੇ ਗਰਭਵਤੀ ਨਾ ਹੋਣਾ
ਚਾਹੁੰਦੀ ਹੋਵੇ। ਇਨ੍ਹਾਂ ਹਾਲਾਤਾਂ ਵਿਚ ਉਹ ਵਧ ਮਾਤਰਾ ਵਿਚ ਗਰਭਨਿਰੋਧਕ
ਗੋਲੀਆਂ ਦਾ ਇਸਤੇਮਾਲ ਕਰੇ ਪਰ ਫਿਰ ਵੀ ਇਸ ਗੱਲ ਦੀ ਪੂਰੀ ਗਾਰੰਟੀ ਨਹੀਂ ਕਿ ਗਰਭਧਾਰਨ ਤੋਂ ਬਚਿਆ ਜਾ
ਸਕੇਗਾ। ਇਸ ਲਈ
ਗਰਭਪਾਤ ਲਈ ਦਵਾ ਦੀ ਉਚਿਤ ਖ਼ੁਰਾਕ ਬਣਾ ਕੇ ਉਸ ਨੂੰ ‘ਸੰਕਟ
ਗਰਭਨਿਰੋਧਕ’ ਗੋਲੀ ਦਾ ਨਾਮ ਦੇ ਕੇ ਬਾਜ਼ਾਰ
ਵਿਚ ਪੇਸ਼ ਕੀਤਾ ਗਿਆ ਹੈ।
ਅਣਚਾਹੇ ਗਰਭਧਾਰਨ ਦੀ ਅਵਸਥਾ ਕੀ
ਹੈ ?
ਵਿਆਹੁਤਾ ਜਿੰਦਗੀ ਵਿਚ ਗਰਭ ਨਿਰੋਧ ਦੇ ਤਰੀਕੇ ਦੇ ਨਾਕਾਮ
ਜਾਂ ਫਿਰ ਬਲਾਤਕਾਰ ਦੇ ਹਾਲਾਤ ਵਿਚ ਗਰਭਪਾਤ ਦੀ ਨੌਬਤ ਤੱਕ ਆ ਸਕਦੀ ਹੈ। ਇਨ੍ਹਾਂ ਹਾਲਾਤਾਂ ਲਈ ਗਰਭਧਾਰਨ
ਤੋਂ ਬਚਣ ਲਈ ਦਵਾ ਵੀ ਵਿਕਸਤ ਕੀਤੀ ਜਾ ਚੁੱਕੀ ਹੈ ਅਤੇ ਇਸ ਬਾਰੇ ਬਜ਼ਾਰ ਵਿਚ ਕਾਫੀ ਇਸ਼ਤਿਹਾਰਬਾਜੀ
ਵੀ ਹੋ ਰਹੀ ਹੈ। ਇਸ ਸੰਕਟ-ਗਰਭਨਿਰੋਧਕ ਗੋਲੀ (ਦਵਾ) ਦੀ ਵਿੱਕਰੀ ਕਰਨ ਵਿਚ
ਨਿੱਜੀ ਅਤੇ ਸਰਕਾਰੀ ਸੰਸਥਾਵਾਂ ਆਪਣਾ ਪੂਰਾ ਜੋਰ ਲਗਾ ਰਹੀਆਂ ਹਨ। ਬਜ਼ਾਰ ਵਿਚ ਪ੍ਰਚਲਿਤ ਇਹ ਦਵਾ ‘ਆਈ-ਪਿੱਲ’ (ਸਿਪਲਾ), ‘ਅਨਵਾਂਟਿਡ-72’ (ਮੈਨਕਾਈਂਡ) ਨਿੱਜੀ ਕੰਪਨੀਆਂ ਵਲੋਂ ਅਤੇ ‘ਮਿਸਮਿਸ’ (ਆਈ.ਡੀ.ਪੀ.ਐਲ.) ਅਤੇ ਸਰਕਾਰੀ ਸੰਸਥਾ ਦੇ ਨਾਮ
ਨਾਲ ਬਾਜ਼ਾਰ ਵਿਚ ਅਤੇ ‘ਈ-ਪਿੱਲਜ਼’ (ਫਾਰਮੇਸੀਆ) ਸਰਕਾਰੀ ਹਸਪਤਾਲ ਵਿਚੋਂ ਮੁਫ਼ਤ ਉਪਲਬਧ ਹਨ। ਇਨ੍ਹਾਂ
ਨੂੰ ‘ਸੰਕਟ-ਗਰਭਨਿਰੋਧਕ’ ਦਵਾ
ਦੇ ਵਰਗ ਵਿਚ ਰੱਖਿਆ ਗਿਆ ਹੈ ਜਦਕਿ ਅਸਲ ਵਿਚ ਇਹ ਗਰਭਪਾਤ ਦਵਾ ਦੇ ਵਰਗ ਵਿਚ ਹੀ ਆਉਂਦੀਆਂ ਹਨ। ਇਨ੍ਹਾਂ
ਨੂੰ ‘ਐਮਰਜੈਂਸੀ ਕੰਟਰਾਸੈਪਟਿਵ ਪਿੱਲ’ ਜਾਂ ‘ਮਾਰਨਿੰਗ
ਆਫਟਰ ਪਿੱਲ’ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਵਿਕਸਤ ਦੇਸ਼ਾਂ ਵਿਚ ਸੈਕਸ ਦੀ ਆਜ਼ਾਦੀ ਹੋਣ ਕਾਰਨ ਸਕੂਲਾਂ
ਅਤੇ ਕਾਲਜ਼ਾਂ ਦੀਆਂ ਲਡ਼ਕੀਆਂ ਛੋਟੀ ਉਮਰੇ ਅਸੁਰੱਖਿਅਤ ਯੋਨ-ਸੰਪਰਕ ਰਾਹੀਂ ਗਰਭਵਤੀ ਹੋ ਜਾਂਦੀਆਂ
ਹਨ ਅਤੇ ਉਹ ਗਰਭਨਿਰੋਧਕ ਗੋਲੀਆਂ ਦਾ ਸੇਵਨ ਨਹੀਂ ਕਰ ਰਹੀ ਹੁੰਦੀਆਂ ਇਸ ਲਈ ਗਰਭਵਤੀ ਹੋ ਸਕਦੀਆਂ
ਹਨ। ਗਰਭਪਾਤ
ਦੇ ਤਕਲੀਫਦੇਹ ਤਰੀਕੇ ਤੋਂ ਬਚਣ ਲਈ ਇਕ ਦਵਾ ਦੀ ਖੋਜ ਕੀਤੀ ਗਈ ਜਿਸ ਨਾਲ ਕਿ ਅੰਕੁਰਿਤ ਅੰਡਾ ਮਾਹਵਾਰੀ
ਦੀ ਤਰ੍ਹਾਂ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ ਬਸ਼ਰਤੇ ਕਿ ਸੁਝਾਈ ਗਈ ਦਵਾ ਦਾ ਸੇਵਨ ਰਹਿੰਦੇ
ਸਮੇਂ (72 ਘੰਟੇ) ਅੰਦਰ ਕਰ ਲਿਆ ਜਾਵੇ ਨਹੀਂ ਤਾਂ ਉਸ ਨੂੰ ਗਰਭਵਤੀ ਹੋਣ ਉਪਰੰਤ ਬੱਚੇ ਦਾ ਪਾਲਨ-ਪੋਸ਼ਣ
ਕਰਨਾ ਪਵੇਗਾ ਜਾਂ ਫਿਰ ਗਰਭਪਾਤ ਕਰਵਾਉਣਾ ਪਵੇਗਾ। ਇਸ ‘ਸੰਕਟ
ਗਰਭਨਿਰੋਧਕ’ ਇਕ ਗੋਲੀ ਵਾਲੀ ਖ਼ੁਰਾਕ ਦਾ
ਸੇਵਨ ਅਸੁਰੱਖਿਅਤ ਯੋਨ-ਸੰਪਰਕ ਹੋ ਜਾਣ ਦੇ 72 ਘੰਟੇ ਅੰਦਰ ਕਰਨਾ ਸੁਝਾਇਆ ਗਿਆ ਹੈ।
ਸੰਕਟ ਗਰਭਨਿਰੋਧਕ ਦਵਾ ਕਿਸ
ਤਰ੍ਹਾਂ ਕੰਮ ਕਰਦੀ ਹੈ ?
ਸੰਕਟ-ਗਰਭਨਿਰੋਧਕ ਦਵਾ ਤਿੰਨ ਤਰ੍ਹਾਂ ਨਾਲ ਕੰਮ ਕਰਦੀ ਹੈ।
· ਗਰਭਨਲੀ
ਵਿਚੋਂ ਵਿਕਸਤ ਅੰਡੇ ਨੂੰ ਬਾਹਰ ਆਉਣ ਤੋਂ ਰੋਕਦੀ ਹੈ।
· ਵਿਕਸਤ
ਅੰਡੇ ਦਾ ਸ਼ਕਰਾਣ ਦੁਆਰਾ ਅੰਕੁਰਿਤ ਹੋਣ ਦੀ ਪ੍ਰਕਿਰਿਆ ਨੂੰ ਰੋਕ ਦੇਣਾ।
· ਬੱਚੇਦਾਨੀ
ਅੰਦਰ ਮੋਟੀ ਅਤੇ ਨਰਮ ਤਹਿ ਦਾ ਵਿਕਾਸ ਨਾ ਹੋਣ ਦੇਣਾ, ਜਿਸ
ਵਿਚ ਅੰਕੁਰਿਤ ਅੰਡੇ ਨੇ ਭਰੂਣ ਦੇ ਰੂਪ ਵਿਚ ਵਿਕਸਤ ਹੋਣ ਲਈ ਆਪਣਾ ਆਧਾਰ ਬਣਾਉਣਾ ਹੈ।
ਅਸਲ ਵਿਚ ਅੰਡਾ ਗਰਭਨਲੀਆਂ ਵਿਚ ਅੰਕੁਰਿਤ (ਅੰਡੇ ਦਾ
ਸ਼ਕਰਾਣੂ ਨਾਲ ਮਿਲਣ) ਹੋ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਤੋਂ ਹੀ ਇਨਸਾਨੀ ਜੀਵਨ ਦੀ ਸ਼ੁਰੂਆਤ (ਜਾਂ ਗਰਭਧਾਰਨ ਹੋਣਾ) ਹੋ ਜਾਂਦੀ ਹੈ। ਇਹ
ਨਵੀਂ ਉਤਪਤੀ ਗਰਭਨਲੀਆਂ ਵਿਚੋਂ ਨਿਕਲ ਕੇ ਕੁੱਖ (ਬੱਚੇਦਾਨੀ) ਵਿਚ ਆ ਜੁਡ਼ਨੀ ਹੈ ਤਾਂ ਕਿ ਇਸ ਨੂੰ
ਆਪਣੇ ਵਿਕਾਸ ਲਈ ਲੋਡ਼ੀਂਦੀ ਖ਼ੁਰਾਕ ਇਸ ਰਾਹੀਂ ਮਿਲਦੀ ਰਹੇ। ਗਰਭਨਲੀਆਂ ਤੋਂ ਬੱਚੇਦਾਨੀ ਤੱਕ
ਦਾ ਸਫ਼ਰ 5 ਤੋਂ 7 ਦਿਨਾਂ ਤੱਕ ਦਾ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਔਰਤ ਦੇ ਗਰਭਵਤੀ ਹੋਣ ਬਾਰੇ
ਕੋਈ ਸੰਕੇਤ ਨਹੀਂ ਮਿਲਦਾ ਅਤੇ ਨਾ ਹੀ ਕਿਸ ਵਿਧੀ ਰਾਹੀਂ ਇਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਇਸ
ਕਰਕੇ ਜੇਕਰ ਕੋਈ ਔਰਤ ਅੰਡੇ ਦੇ ਅੰਕੁਰਿਤ ਹੋਣ ਉਪਰੰਤ ਇਸ ਗੋਲੀ ਦਾ ਸੇਵਨ ਕਰ ਲਵੇ ਤਾਂ ਸਿਰਫ਼ ਉਪਰੋਕਤ
ਦਿੱਤੇ ਤੀਸਰੇ ਹਾਲਾਤ ਰਾਹੀਂ ਹੀ ਗਰਭਧਾਰਨ ਨੂੰ ਰੋਕਿਆ ਜਾ ਸਕਦਾ ਹੈ। ਜਿਸ ਸਦਕਾ ਔਰਤ ਦੇ ਬੱਚੇਦਾਨੀ ਅੰਦਰਲੀ
ਮੋਟੀ ਅਤੇ ਨਰਮ ਚਮਡ਼ੀ ਅੰਕੁਰਿਤ ਅੰਡੇ ਨੂੰ ਆਪਣੇ ਨਾਲ ਜੋਡ਼ਨ ਦੇ ਕਾਬਿਲ ਨਹੀਂ ਰਹਿੰਦੀ ਅਤੇ
ਭਰੂਣ ਨੂੰ ਅਸਵੀਕਾਰ ਕਰ ਦਿੰਦੀ ਹੈ। ਜਿਸ ਨਾਲ ਗਰਭਧਾਰਨ ਅਸੰਭਵ ਹੋ ਜਾਂਦਾ ਹੈ ਅਤੇ ਅਵਿਕਸਿਤ
ਸ਼ਿਸ਼ੂ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਸਰੀਰ ਵਿਚੋਂ ਬਾਹਰ ਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਰਸਾਇਣਿਕ
ਗਰਭਪਾਤ ਕਿਹਾ ਜਾਂਦਾ ਹੈ। ਤਾਂ ਫਿਰ ਸੰਕਟ ਤਾਂ ਹਰ ਹਾਲਾਤ ਵਿਚ ਇਹੀ ਹੈ ਨਾ ਕਿ ਔਰਤ
ਗਰਭਵਤੀ ਹੋਣ ਤੋਂ ਬਚਣਾ ਚਾਹੁੰਦੀ ਹੈ ਅਤੇ ਇਸ ਦਾ ਸਮਾਧਾਨ ਗਰਭਪਾਤ ਨਾਲ ਕੀਤਾ ਜਾਂਦਾ ਹੈ।
ਸੰਕਟ-ਗਰਭਨਿਰੋਧਕ ਦਵਾ ਵਿਚ
ਕਿਹਡ਼ੇ ਰਸਾਇਣ ਹਨ ?
ਈ-ਪਿਲਜ਼, ਆਈ-ਪਿੱਲ, ਅਨਵਾਂਟਿਡ-72 ਅਤੇ ਮਿਸਮਿਸ ਗੋਲੀਆਂ ਵਿਚ ਲਿਵੋਨੋਰਜੈਸਟਰਲ (1.5 ਮਿਲੀਗ੍ਰਾਮ)
ਨਾਮ ਦਾ ਹਾਰਮੋਨ ਹੈ ਜੋ ਕਿ
· ਅਸਥਾਈ
ਤੌਰ ਤੇ ਅੰਡਕੋਸ਼ ਵਿਚੋਂ ਵਿਕਸਿਤ ਅੰਡੇ ਦਾ ਅੰਕੁਰਿਤ ਹੋਣ ਲਈ ਗਰਭਨਲੀਆਂ ਵਾਲ ਜਾਣ ਦੀ ਪ੍ਰਕਿਰਿਆ
ਨੂੰ ਰੋਕਦਾ ਹੈ
· ਅੰਡੇ
ਨੂੰ ਸ਼ਕਰਾਣੂ ਦੁਆਰਾ ਅੰਕੁਰਿਤ ਹੋਂਣ ਤੋਂ ਰੋਕਦਾ ਹੈ।
· ਬੱਚੇਦਾਨੀ
ਅੰਦਰ ਮੋਟੀ ਅਤੇ ਨਰਮ ਤਹਿ (ਜਿਸ ਨਾਲ ਆਕੇ ਅੰਕੁਰਿਤ ਅੰਡੇ ਨਾ ਜੁਡ਼ਣਾ ਹੈ) ਦੀ ਅੰਕੁਰਿਤ ਅੰਡੇ
ਨਾਲ ਪਕਡ਼ ਕਮਜ਼ੋਰ ਕਰਦਾ ਹੈ।
ਸੰਕਟ-ਗਰਭਨਿਰੋਧਕ ਦਵਾ ਕਿੰਨੀ ਕੁ
ਸੁਰੱਖਿਅਤ ਹੈ ?
ਸੰਕਟ-ਗਰਭਨਿਰੋਧਕ ਗੋਲੀ ਦੇ ਰਸਾਇਣ ਸਿਰਫ਼ ਸ਼ਿਸ਼ੂ ਨੂੰ
ਜਨਮ ਤੋਂ ਪਹਿਲਾਂ ਹੀ ਨਹੀਂ ਮਾਰਦੇ ਸਗੋਂ ਇਕ ਔਰਤ ਦੀ ਸਿਹਤ ਲਈ ਘਾਤਕ ਵੀ ਹੋ ਸਕਦੇ ਹਨ। ਇਸ
ਦਵਾ ਦੇ ਮਾਡ਼ੇ ਅਸਰ ਹੇਠ ਲਿਖੇ ਅਨੁਸਾਰ ਹਨ –
ਸਿਰ/ਦਿਮਾਗ – ਇਸ ਦਵਾ ਦੇ ਸੇਵਨ ਨਾਲ ਚੱਕਰ ਆਉਣੇ, ਸਿਰ ਦਰਦ ਹੋਣਾ, ਅੱਧੇ
ਸਿਰ ਦਾ ਦਰਦ, ਉਲਟੀ. ਚਮਡ਼ੀ ਦਾ ਰੰਗ ਬਦਲਣਾ, ਕਾਲੇ ਧੱਬੇ ਹੋਣਾ, ਦਿਮਾਗ
ਦੀਆਂ ਨਾਡ਼ੀਆਂ ਨੂੰ ਘਾਤਕ ਨੁਕਸਾਨ, ਬ੍ਰੇਨ
ਹੈਮਰੇਜ਼।
ਅੱਖਾਂ – ਰੈਟੀਨਾ ਦੀ ਨਾਡ਼ੀ ਬੰਦਾ ਹੋਣਾ,
ਕਾਰਨੀਆ
ਵਿਚ ਨੁਕਸ ਪੈਣਾ।
ਦਿਲ – ਨਾਡ਼ੀਆਂ-ਧਮਨੀਆਂ ਵਿਚ ਖੂਨ ਦਾ ਜੰਮਣਾ, ਨਾਡ਼ੀ ਦਾ ਫਟ ਜਾਣਾ, ਆਰਟਰੀ
ਦਾ ਬੰਦਾ ਹੋਣਾ, ਫੇਫਡ਼ਿਆਂ ਨੂੰ ਖੂਨ ਦੀ ਸਪਲਾਈ
ਵਿਚ ਵਿਘਨ, ਦਿਲ ਫ਼ੇਲ ਹੋ ਜਾਣਾ ਅਤੇ ਹੋਰ ਵੀ
ਕਈ ਬੀਮਾਰੀਆਂ ਹੋ ਸਕਦੀਆਂ ਹਨ।
ਇਸ ਦਵਾ ਦੇ ਲਗਾਤਾਰ ਸੇਵਨ ਨਾਲ ਬੱਚੇਦਾਨੀ ਵਿੱਚ
ਅੰਕੁਰਿਤ ਅੰਡੇ ਨੂੰ ਸੰਭਾਲ ਕੇ ਰੱਖਣ ਦੀ ਤਾਕਤ ਵਿਚ ਕਮੀ ਆ ਸਕਦੀ ਹੈ ਅਤੇ ਔਰਤ ਸਦਾ ਲਈ ਗਰਭਧਾਰਨ
ਦੀ ਸ਼ਕਤੀ ਤੋਂ ਵਾਂਝੀ ਵੀ ਹੋ ਸਕਦੀ ਹੈ।
ਇਸ ਦਵਾ ਤੋਂ ਹੋਰ ਖ਼ਤਰਾ ਕਿਸ਼ੋਰ ਅਵਸਥਾ ਦੀਆਂ ਲਡ਼ਕੀਆਂ
ਵਲੋਂ ਇਸ ਦਾ ਸੇਵਨ ਹੈ, ਜੋ ਕਿ ਜਵਾਨੀ ਦੇ ਵੇਗ ਵਿਚ ਜਾਂ
ਕਿਸੇ ਦੇ ਵਰਗਲਾਉਣ ਤੇ ਅਸੁਰੱਖਿਅਤ ਯੋਨ-ਸੰਪਰਕ ਬਣਾ ਲੈਂਦੀਆਂ ਹਨ ਅਤੇ ਗਰਭਪਾਤ ਤੋਂ ਬਚਾਅ ਲਈ
ਸੰਕਟ-ਗਰਭਨਿਰੋਧਕ ਦਵਾ ਦਾ ਲਗਾਤਾਰ ਇਸਤੇਮਾਲ ਕਰਦੀਆਂ ਜਾਂਦੀਆਂ ਹਨ।
ਇਸ ਦਵਾ ਦਾ ਸੇਵਨ ਬਿਨਾਂ ਡਾਕਟਰ ਦੀ ਸਲਾਹ ਮਸ਼ਵਰੇ ਦੇ ਹਰ
ਹਾਲਤ ਵਿਚ ਗ਼ਲਤ ਹੈ ਅਤੇ ਸੰਕਟ-ਗਰਭਨਿਰੋਧਕ ਦਵਾ ਦਾ ਇਸਤੇਮਾਲ ਗਰਭਨਿਰੋਧਕ ਦਵਾ ਵਜੋਂ ਹਰ-ਗਿਜ਼
ਨਹੀਂ ਕਰਨਾ ਚਾਹੀਦਾ।