ਆਯੁਰਵੇਦ ਵਿੱਚ ਕੁਦਰਤੀ ਚਿਕਿਤਸਾ ਦਾ ਮਹੱਤਵ ਪਰਿਚਯ – ਆਯੁਰਵੇਦ ਮਤ ਅਨੁਸਾਰ ਸਾਡਾ ਸਰੀਰ ਤਿੰਨ ਮੁੱਖ ਧਾਤਾਂ ਤੋਂ ਬਣਿਆ ਹੈ, ਵਾਤ, ਪਿੱਤ ਤੇ ਕਫ਼। ਜਦੋਂ ਤੱਕ ਇਹ ਤਿੰਨੇ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ ਰਹਿੰਦਾ ਹੈ। ਵਿਰੁਧ ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰਕੇ ਜਦ ਇਹ ਤਿੰਨੇ ਧਾਤਾਂ ਅਸੰਤੁਲਨ ਵਿੱਚ ਆ ਜਾਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਰੋਗਾਂ ਦਾ ਜਨਮ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਾਰੇ ਰੋਗਾਂ ਦੇ ਤਿੰਨ ਮੁੱਖ ਲੱਛਣ ਹੁੰਦੇ ਹਨ - ਵਾਤ, ਪਿੱਤ ਤੇ ਕਫ਼ । ਹੋਰ ਜਾਣਕਾਰੀ ਲਈ ਖੱਬੇ ਪਾਸੇ ਦੇ ਲਿੰਕ ਤੇ ਕਲਿਕ ਕਰੋ। ਮਨੁੱਖੀ ਚਿਕਿਤਸਾ ਦੇ ਪ੍ਰਸਿੱਧ ਵਿਗਿਆਨੀ ਪਾਰਕ ਦੀ ਸੁਰੱਖਿਆ ਅਤੇ ਜਨ-ਚਿਕਿਤਸਾ (ਪਰੀਵੈਂਟਿਵ ਐਂਡ ਸੋਸ਼ਲ ਮੈਡੀਸਨ) ਕਿਤਾਬ ਦਾ ਪੰਜਾਬੀ ਵਿਚ ਭਾਸ਼ਾ ਰੂਪਾਂਤਰ ਰੋਗਾਂ ਦੇ ਕਾਰਣ ਆਯੁਰਵੇਦ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਰੋਗ ਹੋਣ ਦੇ ਤਿੰਨ ਕਾਰਨ ਹੁੰਦੇ ਹਨ – ਵਾਤ – ਸਰੀਰ ਵਿੱਚ ਗੈਸ ਬਣਨਾ ਪਿੱਤ – ਸਰੀਰ ਦੀ ਗਰਮੀ ਕਫ਼ – ਸਰੀਰ ਵਿੱਚ ਬਲਗ਼ਮ ਬਣਨਾ ਕਿਸੇ ਵੀ ਰੋਗ ਦੇ ਹੋਣ ਦਾ ਕਾਰਨ ਇੱਕ ਭੀ ਹੋ ਸਕਦਾ ਹੈ ਅਤੇ ਦੋ ਭੀ ਜਾਂ ਦੋਨਾਂ ਦਾ ਮਿਸ਼ਰਣ ਵੀ ਹੋ ਸਕਦਾ ਹੈ ਜਾਂ ਤਿੰਨਾਂ ਦੋਸ਼ਾਂ ਦਾ ਕਾਰਨ ਭੀ ਰੋਗ ਹੋ ਸਕਦਾ ਹੈ। ਵਾਤ ਹੋਣ ਦੇ ਕਾਰਨ ਗਲਤ ਭੋਜਨ, ਬੇਸਨ, ਮੈਦਾ, ਬਾਰੀਕ ਆਟਾ ਜਾਂ ਦਾਲਾਂ ਦੀ ਬਹੁਤੇਰੀ ਵਰਤੋਂ ਕਰਨ ਨਾਲ ਸਰੀਰ ਵਿੱਚ ਵਾਤ ਦੋਸ਼ ਪੈਦਾ ਹੋ ਜਾਂਦਾ ਹੈ। ਬਾਸੀ ਭੋਜਨ, ਭੋਜਨ ਵਿੱਚ ਮੀਟ-ਮਾਸ ਦੀ ਵਰਤੋਂ ਅਤੇ ਬਰਫ਼ੀਲਾ (ਠੰਡਾ) ਪਾਣੀ ਪੀਣ ਨਾਲ ਵੀ ਵਾਤ ਦੋਸ਼ ਪੈਦਾ ਹੋ ਜਾਂਦੇ ਹਨ। ਆਲਸੀ ਜੀਵਨ ਨਿਰਬਾਹ, ਸੂਰਜ ਨਿਕਲਣ ਤੇ ਨਹਾਉਣ ਅਤੇ ਕਸਰਤ ਦੀ ਘਾਟ ਕਾਰਨ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਵਾਤ ਦੋਸ਼ ਪੈਦਾ ਹੋ ਜਾਂਦੇ ਹਨ। ਇਨ੍ਹਾਂ ਸਾਰੇ ਕਾਰਨਾਂ ਸਦਕਾ ਪੇਟ ਵਿੱਚ ਕਬਜ਼ (ਗੰਦੀ ਵਾ ਜਾਂ ਗੈਸ) ਬਣਨ ਲੱਗ ਜਾਂਦੀ ਹੈ ਅਤੇ ਇਹੀ ਗੈਸ ਸਰੀਰ ਵਿੱਚ ਜਿਸ ਜਗ੍ਹਾ ਵੀ ਰੁਕਦੀ ਹੈ, ਫਸ ਜਾਂਦੀ ਹੈ, ਜਾਂ ਟਕਰਾਉਂਦੀ ਹੈ, ਉਥੇ ਦਰਦ ਹੁੰਦਾ ਹੈ। ਇਹੀ ਦਰਦ ਵਾਤ ਦੋਸ਼ ਅਖਵਾਉਂਦਾ ਹੈ। ਪਿੱਤ ਹੋਣ ਦੇ ਕਾਰਨ ਪਿੱਤ ਦੋਸ਼ ਹੋਣ ਦਾ ਕਾਰਨ ਅਸਲ ਵਿੱਚ ਗਲਤ ਭੋਜਨ ਦਾ ਸੇਵਨ ਕਰਨਾ ਹੈ। ਜਿਵੇਂ – ਚੀਨੀ (ਖੰਡ), ਨਮਕ (ਲੂਣ) ਅਤੇ ਮਿਰਚ-ਮਸਾਲੇ ਦੀ ਵੱਧ ਮਾਤਰਾ ਵਿੱਚ ਵਰਤੋਂ। ਨਸ਼ੀਲੀਆਂ ਵਸਤਾਂ ਜਾਂ ਦਵਾਈਆਂ ਦੀ ਵਧੇਰੇ ਵਰਤੋਂ ਨਾਲ ਪਿੱਤ ਦੋਸ਼ ਪੈਦਾ ਹੁੰਦਾ ਹੈ। ਖ਼ਰਾਬ ਭੋਜਨ ਕਰਨ ਨਾਲ ਵੀ ਪਿੱਤ ਦੋਸ਼ ਪੈਦਾ ਹੋ ਜਾਂਦਾ ਹੈ। ਭੋਜਨ ਵਿੱਚ ਘੱਟੋ-ਘੱਟ 75-80 ਪ੍ਰਤਿਸ਼ਤ ਫਲ ਸਬਜ਼ੀਆਂ (ਖਾਰੇ ਪਦਾਰਥ) ਅਤੇ 20-25 ਪ੍ਰਤੀਸ਼ਤ ਤੇਜ਼ਾਬੀ ਪਦਾਰਥ ਹੋਣੇ ਚਾਹੀਦੇ ਹਨ। ਜਦੋਂ ਇਹ ਸੰਤੁਲਨ ਸਹੀ ਨਾ ਹੋਵੇ ਤਾਂ ਤੇਜਾਬੀ ਮਿਹਦਾ ਹੋਣ ਨਾਲ ਪਿੱਤ ਦੋਸ਼ ਪੈਦਾ ਹੋ ਜਾਂਦਾ ਹੈ। ਕਫ਼ ਹੋਣ ਦੇ ਕਾਰਨ ਤੇਲ, ਮੱਖਣ ਅਤੇ ਘਿਓ ਆਦਿ ਚਿਕਨਾਈ ਵਾਲੇ ਪਦਾਰਥਾਂ ਨੂੰ ਹਜ਼ਮ ਕਰਨ ਲਈ ਬਹੁਤ ਸਰੀਰਿਕ ਕੰਮ ਜਾਂ ਕਸਰਤ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਪਾਚਨ ਕਿਰਿਆ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦੀ। ਇਸ ਨਾਲ ਕਫ਼ ਦੋਸ਼ ਪੈਦਾ ਹੋ ਜਾਂਦੇ ਹਨ। ਰਾਤ ਨੂੰ ਸੌਣ ਸਮੇਂ ਦੁੱਧ ਜਾਂ ਦਹੀਂ ਲੈਣ ਨਾਲ ਵੀ ਕਫ਼ ਦੋਸ਼ ਪੈਦਾ ਹੈ ਜਾਂਦੇ ਹਨ। ਵਾਤ ਦੇ ਲੱਛਣ ਅਤੇ ਪਹਿਚਾਣ ਸਰੀਰਿਕ ਦਿੱਖ ਸਰੀਰ ਵਿੱਚ ਰੁੱਖਾਪਣ, ਪਤਲਾ, ਅੰਗ ਸਖ਼ਤ ਹੋ ਜਾਂਦੇ ਹਨ ਰੰਗ ਰੰਗ ਕਾਲਾ ਪੈ ਜਾਂਦਾ ਹੈ ਪਸੀਨਾ ਪਸੀਨਾ ਘੱਟ ਆਉਂਦਾ ਹੈ ਚਮੜੀ ਚਮੜੀ ਰੁੱਖੀ ਤੇ ਠੰਡੀ ਹੋ ਜਾਂਦੀ ਹੈ, ਬੁੱਲ੍ਹ ਤੇ ਪੈਰ ਫਟਣ ਲੱਗ ਜਾਂਦੇ ਹਨ, ਨਾੜਾਂ ਚਮਕਣ ਲੱਗ ਪੈਂਦੀਆਂ ਹਨ। ਅੱਖਾਂ ਅੱਖਾਂ ਧੁੰਦਲੀਆਂ, ਘੇਰੇ ਕਾਲੇ ਅਤੇ ਅੰਦਰ ਨੂੰ ਧਸ ਜਾਂਦੀਆਂ ਹਨ ਸਿਰ ਦੇ ਵਾਲ ਵਾਲ ਰੁੱਖੇ, ਸਖ਼ਤ ਤੇ ਵਿਰਲੇ ਹੋ ਜਾਂਦੇ ਹਨ ਮੂੰਹ ਮੂੰਹ ਸੁੱਕਦਾ ਹੈ ਮੂੰਹ ਦਾ ਸਵਾਦ ਸਵਾਦ ਫਿੱਕਾ ਤੇ ਬਕਬਕਾ ਹੋ ਜਾਂਦਾ ਹੈ ਆਵਾਜ਼ ਆਵਾਜ਼ ਭਾਰੀ ਹੋ ਜਾਂਦੀ ਹੈ ਨਹੁੰ ਨਹੁੰ ਰੁੱਖੇ ਤੇ ਖੁਰਦਰੇ ਹੋ ਜਾਂਦੇ ਹਨ ਮਲ ਮਲ ਸਖ਼ਤ, ਬਿਖਰਿਆ ਹੋਇਆ, ਝੱਗ ਵਾਲਾ ਹੁੰਦਾ ਹੈ ਪਿਸ਼ਾਬ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ ਭੁੱਖ ਭੁੱਖ ਘੱਟ ਜਾਂ ਬਹੁਤ ਜ਼ਿਆਦਾ ਲਗਦੀ ਹੈ ਪਾਚਨ ਕਿਰਿਆ ਕਦੇ ਠੀਕ ਤੇ ਕਦੇ ਕਬਜ਼ੀ ਹੋਣ ਲਗਦੀ ਹੈ ਪਿਆਸ ਪਿਆਸ ਕਦੇ ਘੱਟ ਕਦੇ ਵੱਧ ਲਗਦੀ ਹੈ ਜੀਭ ਜੀਭ ਮੈਲੀ, ਖੁਰਦਰੀ, ਸੁੱਕੀ ਤੇ ਫਟੀ ਹੋਈ ਹੋ ਜਾਂਦੀ ਹੈ ਤੋਰ – ਚਾਲ ਚਾਲ ਤੇਜ਼ ਹੋ ਜਾਂਦੀ ਹੈ ਸੁਪਨੇ-ਖਿਆਲ ਉੱਡਣ ਦੇ ਸੁਪਨੇ ਆਉਣ ਲੱਗਦੇ ਹਨ ਨੀਂਦ ਬਹੁਤ ਘੱਟ ਨੀਂਦ ਆਉਂਦੀ ਹੈ, ਉਬਾਸੀਆਂ ਜਿਆਦਾ ਆਉਣ ਲਗਦੀਆਂ ਹਨ, ਰੋਗੀ ਸੁੱਤਾ ਪਿਆ ਦੰਦ ਕਿਰਚਦਾ ਹੈ ਸੁਭਾਅ ਗੁੱਸੇ ਜਿਆਦਾ ਆਉਂਦਾ ਹੈ, ਚਿੜਚਿੜਾਪਨ, ਡਰ, ਕੰਮ ਵਿੱਚ ਅਣਗਹਿਲੀ, ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਨਾੜੀ ਨਾੜੀ ਦੀ ਚਾਲ ਟੇਢੀ-ਮੇਢੀ, ਤੇਜ ਅਤੇ ਅਨਿਯਮਿਤ ਹੋ ਜਾਂਦੀ ਹੈ ਪਿੱਤ ਦੇ ਲੱਛਣ ਅਤੇ ਪਹਿਚਾਣ ਸਰੀਰਿਕ ਦਿੱਖ ਸਰੀਰ ਨਾਜ਼ੁਕ ਅਤੇ ਠੰਡਾ ਹੋ ਜਾਂਦਾ ਹੈ, ਗਰਮੀ ਸਹਿਣ ਨਹੀਂ ਹੁੰਦੀ ਰੰਗ ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ ਪਸੀਨਾ ਗਰਮ ਅਤੇ ਬਦਬੂਦਾਰ ਪਸੀਨਾ ਆਉਂਦਾ ਹੈ ਚਮੜੀ ਚਮੜੀ ਪੀਲੀ, ਨਰਮ ਹੋ ਜਾਂਦੀ ਹੈ ਫਿਨਸੀਆਂ ਅਤੇ ਤਿਲ ਉੱਭਰ ਆਉਂਦੇ ਹਨ। ਹਥੇਲੀ, ਜੀਭ, ਬੁੱਲ, ਕੰਨ ਲਾਲ ਹੋ ਜਾਂਦੇ ਹਨ ਅੱਖਾਂ ਅੱਖਾਂ ਲਾਲ ਤੇ ਪੀਲੀਆਂ ਹੋ ਜਾਂਦੀਆਂ ਹਨ ਸਿਰ ਦੇ ਵਾਲ ਬਾਲ ਸਫੇਦ ਹੋਣ ਲਗਦੇ ਹਨ ਅਤੇ ਤੇਜੀ ਨਾਲ ਝੜਨ ਲੱਗ ਜਾਂਦੇ ਹਨ ਮੂੰਹ ਗਲਾ ਸੁੱਕਦਾ ਹੈ ਮੂੰਹ ਦਾ ਸਵਾਦ ਮੂੰਹ ਦਾ ਸਵਾਦ ਖੱਟਾ ਅਤੇ ਕੌੜਾ ਲਗਣ ਲਗਦਾ ਹੈ ਆਵਾਜ਼ ਆਵਾਜ ਸਪਸ਼ਟ ਰਹਿੰਦੀ ਹੈ ਨਹੁੰ ਨਹੁੰਆਂ ਦਾ ਰੰਗ ਲਾਲ ਹੋ ਜਾਂਦਾ ਹੈ ਮਲ ਮਲ ਵਧੇਰੇ ਕਰਕੇ ਪਤਲਾ, ਪੀਲਾ ਅਤੇ ਦਸਤ ਵੀ ਲੱਗ ਸਕਦੇ ਹਨ ਪਿਸ਼ਾਬ ਪਿਸ਼ਾਬ ਦਾ ਰੰਗ ਪੀਲਾ, ਨੀਲਾ ਅਤੇ ਕਦੇ ਲਾਲ ਵੀ ਹੋ ਸਕਦਾ ਹੈ ਭੁੱਖ ਭੁੱਖ ਵੱਧ ਲਗਦੀ ਹੈ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਪਿਆਸ ਪਿਆਸ ਜ਼ਿਆਦਾ ਲਗਦੀ ਹੈ ਜੀਭ ਜੀਭ ਲਾਲ ਅਤੇ ਕਾਲੀ ਹੋ ਜਾਂਦੀ ਹੈ ਜੀਭ ਉੱਪਰ ਛਾਲੇ ਵੀ ਹੋ ਜਾਂਦੇ ਹਨ ਤੋਰ – ਚਾਲ ਚਾਲ ਸਧਾਰਨ ਰਹਿੰਦੀ ਹੈ ਸੁਪਨੇ-ਖਿਆਲ ਅਗਨੀ, ਬਿਜਲੀ, ਤਾਰੇ, ਸੂਰਜ, ਸੋਨੇ ਜਾਂ ਚਮਕੀਲੇ ਪਦਾਰਥਾਂ ਆਦਿ ਦੇ ਸੁਪਨੇ ਆਉਂਦੇ ਹਨ ਨੀਂਦ ਨੀਂਦ ਬਹੁਤ ਘੱਟ ਆਉਂਦੀ ਹੈ ਸੁਭਾਅ ਮਿਜਾਜ਼ ਗਰਮ ਹੋਣਾ, ਗੁੱਸਾ ਛੇਤੀ ਆਉਣਾ, ਚਿੜਚਿੜਾਪਨ, ਛੇਤੀ ਖੁਸ਼ੀ ਮਹਿਸੂਸ ਕਰਨਾ, ਛੇਤੀ ਫੈਸਲਾ ਲੈਣਾ ਆਦਿ, ਠੰਡੀਆਂ ਅਤੇ ਮਿੱਠੀਆਂ ਵਸਤਾਂ ਚੰਗੀਆਂ ਲੱਗਣੀਆਂ ਨਾੜੀ ਉਤੇਜਨਾ ਭਰੀ, ਤੇਜ ਨਾੜੀ ਹੁੰਦੀ ਹੈ ਕਫ਼ ਦੇ ਲੱਛਣ ਅਤੇ ਪਹਿਚਾਣ ਸਰੀਰਿਕ ਦਿੱਖ ਸਰੀਰ ਮੋਟਾ, ਚਿਕਨਾ, ਸੁੰਦਰ, ਸੁੱਡੌਲ, ਜਿਆਦਾ ਠੰਡ ਮਹਿਸੂਸ ਕਰਨ ਵਾਲਾ ਰੰਗ ਰੰਗ ਗੋਰਾ ਹੋ ਜਾਂਦਾ ਹੈ ਪਸੀਨਾ ਸਧਾਰਨ, ਠੰਡਾ ਪਸੀਨਾ ਆਉਣਾ ਚਮੜੀ ਚਮੜੀ ਚਿਕਨੀ ਤੇ ਨਰਮ ਹੋਣਾ ਅੱਖਾਂ ਅੱਖਾਂ ਸਫੇਦ ਹੋ ਜਾਣਾ ਸਿਰ ਦੇ ਵਾਲ ਸੰਘਣੇ, ਕਾਲੇ, ਚਿਕਨੇ ਤੇ ਘੁੰਗਰਾਲੇ ਹੋਣੇ ਮੂੰਹ ਬਲਗ਼ਮ ਆਉਣਾ ਮੂੰਹ ਦਾ ਸਵਾਦ ਮਿੱਠਾ-ਮਿੱਠਾ, ਲਾਰ ਆਉਣਾ ਆਵਾਜ਼ ਮਿੱਠ ਬੋਲੜਾ ਨਹੁੰ ਨਹੁੰ ਚਿਕਨੇ ਹੋਣਾ ਮਲ ਮਲ ਠੋਸ, ਚਿਕਨਾ ਪਿਸ਼ਾਬ ਸਫੇਦ, ਝੱਗ ਵਾਲਾ, ਗਾੜ੍ਹਾ ਤੇ ਚਿਕਨਾ ਭੁੱਖ ਭੁੱਖ ਘੱਟ ਲੱਗਣਾ ਪਿਆਸ ਪਿਆਸ ਘੱਟ ਲੱਗਣਾ ਜੀਭ ਸਫੇਦ ਲੇਪ ਵਾਲੀ, ਚਿਪਚਿਪੀ ਜੀਭ ਹੋਣਾ ਤੋਰ – ਚਾਲ ਚਾਲ ਧੀਮੀ ਹੋ ਜਾਣਾ ਸੁਪਨੇ-ਖਿਆਲ ਨਦੀ, ਸਰੋਵਰ, ਸਮੁੰਦਰ ਆਦਿ ਦੇ ਸੁਪਨੇ ਆਉਣਾ ਨੀਂਦ ਆਲਸ ਵਧਣਾ, ਨੀਂਦ ਵੱਧ ਆਉਣਾ ਸੁਭਾਅ ਸ਼ਾਂਤ, ਥਕਾਨ ਸਹਿਣ ਵਾਲਾ, ਰੋਮਾਂਟਿਕ ਹੋਣਾ, ਠੰਡ ਪਸੰਦ ਨਾ ਕਰਨਾ, ਧੁੱਪ ਚੰਗੀ ਲੱਗਣਾ ਨਾੜੀ ਬਹੁਤ ਧੀਮੀ ਤੇ ਕੋਮਲ ਵਾਤ, ਪਿੱਤ ਤੇ ਕਫ਼ ਨਾਲ ਸਬੰਧਤ ਰੋਗ ਹੇਠ ਲਿਖੇ ਹਨ ਵਾਤ – ਅਫਾਰਾ, ਲੱਤਾਂ ਵਿੱਚ ਦਰਦ, ਪੇਟ ਵਿੱਚ ਹਵਾ ਬਨਣਾ, ਜੋੜਾਂ ਵਿੱਚ ਦਰਦ, ਲਕਵਾ (ਪਾਸਾ ਮਾਰਿਆ ਜਾਣਾ), ਸ਼ੈਟਿਕਾ ਦਰਦ, ਸਰੀਰ ਦੇ ਅੰਗਾਂ ਦਾ ਸੁੰਨ ਹੋ ਜਾਣਾ, ਕੰਬਣਾ, ਫਰਕਣਾ, ਟੇਢਾ ਹੋਣਾ, ਨਾੜੀਆਂ ਵਿੱਚ ਖਿਚਾਓ, ਘੱਟ ਸੁਣਨਾ, ਬੁਖ਼ਾਰ ਅਤੇ ਸਰੀਰ ਦੇ ਕਿਸੇ ਵੀ ਭਾਗ ਵਿੱਚ ਦਰਦ ਹੋਣਾ। ਪਿੱਤ – ਪੇਟ, ਛਾਤੀ, ਸਰੀਰ ਵਿੱਚ ਜਲਨ ਮਹਿਸੂਸ ਹੋਣਾ, ਖੱਟੇ ਡਕਾਰ, ਉਲਟੀ, ਖੂਨ ਦੀ ਕਮੀ, ਚਮੜੀ ਰੋਗ (ਫੋੜੇ, ਫਿਨਸੀਆਂ), ਜਿਗਰ, ਤਿੱਲੀ ਵਧਣਾ, ਸਰੀਰ ਵਿੱਚ ਕਮਜ਼ੋਰੀ ਆਉਣਾ, ਦਿਲ ਦੇ ਰੋਗ ਆਦਿ। ਕਫ਼ – ਵਾਰ ਵਾਰ ਬਲਗ਼ਮ ਨਿਕਲਣਾ, ਠੰਡ ਲੱਗਣਾ, ਖੰਘ, ਦਮਾ, ਸਰੀਰ ਦਾ ਫੁੱਲਣਾ, ਮੋਟਾਪਾ ਆਉਣਾ, ਜ਼ੁਕਾਮ ਹੋਣਾ, ਫੇਫੜਿਆਂ ਦਾ ਟੀ.ਬੀ. ਹੋਣਾ। ਕਬਜ਼ ਕਬਜ਼ ਰੋਗ ਇੱਕ ਪੁਰਾਣੀ ਕਹਾਵਤ ਹੈ ਕਿ ਕਬਜ਼ ਸੌ ਰੋਗਾਂ ਦੀ ਜੜ੍ਹ ਹੈ। ਭੱਜ ਦੌੜ ਦੇ ਇਸ ਯੁਗ ਅਤੇ ਬਿਨਾ ਸ਼ੁੱਧ ਭੋਜਨ ਸੇਵਨ ਕਾਰਨ ਕਬਜ਼ ਇੱਕ ਭਿਆਨਕ ਬਿਮਾਰੀ ਬਣ ਕੇ ਸਾਹਮਣੇ ਆ ਰਹੀ ਹੈ। ਇਸ ਰੋਗ ਦੇ ਇਲਾਜ਼ ਲਈ ਬਜ਼ਾਰ ਵਿੱਚ ਹਜ਼ਾਰਾਂ ਤਰ੍ਹਾਂ ਦੇ ਚੂਰਨ, ਗੋਲੀਆਂ, ਪੀਣ ਦੀਆਂ ਦਵਾਈਆਂ ਵਿਕ ਰਹੀਆਂ ਹਨ। ਇਹ ਸਭ ਦਵਾਈਆਂ ਇੱਕ ਜਾਂ ਦੋ ਵਾਰ ਅਸਰ ਕਰਦੀਆਂ ਹਨ, ਦਵਾਈ ਛੱਡਣ ਦੇ ਹਾਲਾਤ ਵਿੱਚ ਕਬਜ਼ ਰੋਗ ਮੁੜ ਆ ਘੇਰਦਾ ਹੈ। ਕਬਜ਼ ਦਾ ਰੋਗੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਤੇ ਦਵਾਈਆਂ ਬਦਲਦੇ-ਬਦਲਦੇ ਤੰਗ ਆ ਜਾਂਦਾ ਹੈ। ਕਬਜ਼ ਰੋਗ ਦਾ ਕਾਰਨ – ਆਧੁਨਿਕ ਖਾਣ-ਪੀਣ, ਫਾਸਟ ਫੂਡ (ਨੂਡਲ, ਬਰਗਰ), ਤਲੇ ਹੋਏ ਪਦਾਰਥ, ਬਿਨਾਂ ਰੇਸ਼ੇ ਦਾ ਆਹਾਰ, ਕੋਲਡ ਡ੍ਰਿੰਕਸ, ਸਾਫਟ ਡ੍ਰਿੰਕਸ, ਆਈਸਕ੍ਰੀਮ, ਮੈਦੇ ਦੀ ਬਣੀਆਂ ਵਸਤਾਂ, ਚਟਪਟੇ ਮਸਾਲੇਦਾਰ ਕਚੌਰੀ, ਪਕੌੜਾ, ਭਟੂਰੇ ਆਦਿ। ਚਾਕਲੇਟ ਦੀ ਵਰਤੋਂ, ਕਸਰਤ ਦੀ ਘਾਟ ਪੈਦਲ ਨਾ ਚੱਲਣ ਦੀ ਆਦਤ, ਲਗਾਤਾਰ ਕੁਰਸੀ ਤੇ ਬੈਠੇ ਰਹਿਣਾ, ਮਾਨਸਿਕ ਚਿੰਤਾ, ਵੱਧ ਪੈਸਾ ਇਕੱਠੇ ਕਰਨ ਦੀ ਦੌੜ ਵਿੱਚ ਸਰੀਰ ਦੇ ਧਿਆਨ ਨਾ ਰੱਖਣਾ, ਲੇਟ ਸੌਣਾ, ਲੇਟ ਉੱਠਣਾ ਆਦਿ ਸਾਰੇ ਕਾਰਨ ਨਾਮੁਰਾਦ ਰੋਗ ਪੈਦਾ ਕਰਦੇ ਹਨ। ਕਬਜ਼ ਨਾਲ ਹੋਰ ਕਈ ਰੋਗ ਜਿਵੇਂ ਅਮਲਪਿੱਤ, ਬਵਾਸੀਰ, ਗੈਸ, ਅਫਾਰਾ, ਅਲਸਰ, ਪੇਟ ਦੇ ਕੀੜੇ ਆਦਿ ਰੋਗ ਪੈਦਾ ਹੋ ਸਕਦੇ ਹਨ। ਕਬਜ਼ ਦੇ ਲੱਛਣ – ਉਂਜ ਤਾਂ ਮਲ ਦਾ ਨਿਯਮਤ ਰੂਪ ਵਿੱਚ ਸਰੀਰ ਵਿੱਚੋਂ ਬਾਹਰ ਨਾ ਨਿੱਕਲਣਾ ਹੀ ਲੱਛਣ ਹੈ ਪਰੰਤੂ ਹਰ ਰੋਜ਼ ਪੇਟ ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣ ਨੂੰ ਕਬਜ਼ੀ ਆਖਦੇ ਹਨ। ਵਾਰ-ਵਾਰ ਹਾਜ਼ਤ ਹੋਣ ਤੇ ਵੀ ਪੇਟ ਦਾ ਸਾਫ਼ ਨਾ ਹੋਣਾ, ਪੇਟ ਦਾ ਭਾਰੀਪਣ, ਸਰੀਰ ਵਿੱਚ ਸੁਸਤੀ, ਗੈਸ ਨਾਲ ਥਕਾਵਟ ਰਹਿਣਾ, ਕਿਸੇ ਵੀ ਕੰਮ ਵਿੱਚ ਰੁਚੀ ਨਾ ਬਣਨਾ ਵੀ ਕਬਜ਼ ਦੇ ਲੱਛਣ ਹਨ। ਕਬਜ਼ ਦਾ ਇਲਾਜ – ਇਸ ਰੋਗ ਵਿੱਚ ਦਵਾਈ ਤੋਂ ਪਹਿਲਾਂ ਰੋਗੀ ਦੇ ਖਾਣ-ਪਾਣ, ਰਹਿਣ-ਸਹਿਣ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਰੋਗੀ ਨੂੰ ਤੜਕੇ ਛੇਤੀ ਉੱਠਣਾ ਚਾਹੀਦਾ ਹੈ। ਨਿਰਣੇ ਕਾਲਜੇ ਦੋ-ਤਿੰਨ ਗਲਾਸ ਪਾਣੀ ਪੰਜ-ਦਸ ਤੁਪਕੇ ਨਿੰਬੂ ਦੇ ਰਸ ਦੇ ਪਾ ਕੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਹਲਕੀ ਸੈਰ ਤੋਂ ਬਾਅਦ ਪਖਾਨੇ ਲਈ ਜਾਣਾ ਚਾਹੀਦਾ ਹੈ। ਇਸ ਮਗਰੋਂ ਦੋ-ਤਿੰਨ ਕਿਲੋਮੀਟਰ ਤੇਜ ਚਾਲ ਨਾਲ ਸੈਰ ਕਰਨੀ ਚਾਹੀਦੀ ਹੈ। ਥੋੜੀ ਕਸਰਤ ਵੀ ਕੀਤੀ ਜਾਵੇ। ਸਵੇਰ ਦੇ ਖਾਣੇ ਵਿੱਚ ਕਣਕ ਦਾ ਮੋਟਾ ਦਲੀਆ ਲਓ। ਦੁਪਹਿਰ ਵੇਲੇ ਹਰੀ ਸਬਜ਼ੀ, ਛਿਲਕੇ ਵਾਲੀ ਮੂੰਗੀ ਦੀ ਦਾਲ, ਖ਼ੁਸ਼ਕ ਰੋਟੀ ਲਓ। ਲੱਸੀ ਵੀ ਲਈ ਜਾ ਸਕਦੀ ਹੈ। ਦੁਪਹਿਰ ਮਗਰੋਂ ਕੋਈ ਮੋਸਮੀ ਫਲ ਲੈ ਲਓ। ਰਾਤ ਨੂੰ ਦਾਲ ਨਾ ਖਾਓ। ਹਰੀ ਸਬਜ਼ੀ ਤੇ ਖ਼ੁਸ਼ਕ ਰੋਟੀ ਖਾਓ। ਗਉ ਦਾ ਪਤਾ ਦੁੱਧ ਪੀਓ। ਕਬਜ਼ ਲਈ ਦਵਾਈ – ਤ੍ਰਿਫਲਾ ਚੂਰਨ, ਅੰਜੀਰ, ਹਰਡ਼, ਅਉਲੇ ਦਾ ਮੁਰੱਬਾ, ਗੁਲਕੰਦ, ਬਦਾਮ ਆਦਿ ਦਾ ਸੇਵਨ ਵੈਦ ਜੀ ਦੀ ਸਲਾਹ ਮੁਤਾਬਕ ਲਵੋ। ਚਵਨਪ੍ਰਾਸ਼ ਸਰੀਰਿਕ ਤਾਕਤ ਲਈ ਅਤੇ ਕਬਜ਼ੀ ਦੂਰ ਕਰਨ ਲਈ ਲਾਹੇਵੰਦ ਹੈ। ਬਜ਼ੁਰਗਾਂ ਲਈ ਸਿਹਤ ਸਬੰਧੀ ਕੁਝ ਨੁਕਤੇ ਸਵੇਰੇ ਤੜਕੇ ਉੱਠ ਕੇ ਦੋ-ਤਿੰਨ ਗਲਾਸ ਪਾਣੀ ਦੋ ਤੁਪਕੇ ਨਿੰਬੂ ਰਸ ਦੇ ਪਾ ਕੇ ਹੌਲੀ-ਹੌਲੀ ਪੀਓ। ਸਵੇਰੇ ਸੈਰ ਜ਼ਰੂਰ ਕਰੋ। ਹਲਕੀ ਕਸਰਤ ਵੀ ਕਰੋ ਜਿਸ ਵਿੱਚ ਸਰੀਰ ਦੇ ਸਾਰੇ ਜੋੜਾਂ ਨੂੰ ਹਿਲਾਇਆ ਜਾਵੇ। ਹਮਉਮਰ ਸਾਥੀਆਂ ਨਾਲ ਬੈਠ ਕੇ ਹਾਸੀ-ਮਜ਼ਾਕ, ਭਜਨ-ਬੰਦਗੀ ਆਦਿ ਜ਼ਰੂਰ ਕਰੋ। ਦਿਨ ਵਿੱਚ ਚਵਨਪ੍ਰਾਸ਼ (ਜੇ ਸ਼ੂਗਰ ਨਹੀਂ) ਜਾਂ ਚੰਦਰਪ੍ਰਭਾਵਟੀ (ਜੇ ਸ਼ੂਗਰ ਹੈ)ਦੀ ਗੋਲੀ ਦੋ ਵਾਰ ਲਓ। ਸਵੇਰੇ ਦੇ ਨਾਸ਼ਤੇ ਵਿੱਚ ਦਲੀਆ, ਦੁੱਧ ਆਦਿ ਲਵੋ। ਬਿਨਾ ਘਿਓ ਹਰੀ ਸਬਜ਼ੀ, ਖ਼ੁਸ਼ਕ ਰੋਟੀ, ਮੂੰਗੀ ਦੀ ਦਾਲ ਦੋ ਵੇਲੇ ਖਾਓ। ਘਰ ਵਿੱਚ ਵਿਹਲੇ ਨਾ ਬੈਠੋ। ਪਰਿਵਾਰ ਦੇ ਕੰਮਾਂ ਵਿੱਚ ਹੱਥ ਵਟਾਓ ਜਾਂ ਛੋਟਾ-ਮੋਟਾ ਕਾਰੋਬਾਰ ਜਾਂ ਕਿਸੇ ਸੇਵਾ ਵਿੱਚ ਲੱਗ ਜਾਓ। ਚੰਗਾ ਧਾਰਮਿਕ ਜਾਂ ਹੋਰ ਰੁਚੀਕਰ ਸਾਹਿਤ ਪੜ੍ਹੋ, ਜਿਸ ਦੀਆਂ ਮਿਸਾਲਾਂ ਬੱਚਿਆਂ ਨੂੰ ਨਸੀਹਤਾਂ ਰਾਹੀਂ ਸਮਝਾਓ। ਮੌਸਮੀ ਫਲਾਂ ਦਾ ਸੇਵਨ ਕਰੋ। ਮਾਨਸਿਕ ਕਮਜ਼ੋਰੀ ਹੈ ਤਾਂ ਬ੍ਰਹਮ-ਰਸਾਇਣ ਲਵੋ। ਸਮੇਂ-ਸਮੇਂ ਸਿਰ ਖ਼ੂਨ ਦੀ ਜਾਂਚ, ਈ.ਸੀ.ਜੀ. ਬਲੱਡ ਪ੍ਰੈਸ਼ਰ, ਮੂਤਰ ਜਾਂਚ ਕਰਵਾਉਂਦੇ ਰਹੋ। ਆਪਣੀ ਆਮਦਨ-ਖਰਚ ਆਦਿ ਦਾ ਲੇਖਾ-ਜੋਖਾ ਆਪਣੇ ਜੀਵਨ ਸਾਥੀ ਨਾਲ ਸਾਂਝਾ ਕਰਦੇ ਰਹੋ। ਆਪਣੀ ਔਲਾਦ ਦੀ ਪਰੇਸ਼ਾਨੀ ਵੇਲੇ ਸਹਾਇਤਾ ਕਰੋ। ਵਾਰ-ਵਾਰ ਆਪਣੇ ਦੁੱਖ-ਦਰਦ ਸੰਤਾਨ ਨੂੰ ਨਾ ਸੁਣਾਓ। ਕੋਈ ਖ਼ਾਸ ਗੱਲ ਹੋਵੇ ਤਾਂ ਡਾਕਟਰੀ ਸਲਾਹ ਲਵੋ। ਹਲਕਾ ਛੇਤੀ ਪਚਣ ਵਾਲਾ ਆਹਾਰ ਲਵੋ। ਮੁਹੱਲਾ, ਨਗਰ, ਪ੍ਰਾਂਤ, ਦੇਸ਼, ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਕੋਈ ਭਲਾਈ ਦਾ ਕੰਮ ਜ਼ਰੂਰ ਕਰਦੇ ਰਹੋ।