ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

10 ਮਨ ਦੀ ਭਟਕਣਾ ਕਿਵੇਂ ਦੂਰ ਹੋਵੇ?
ਜਗਦੀਸ਼ ਰਾਮ ਆਨੰਦ
ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ)

ਹਠਯੋਗੀ ਹੱਠ ਦੀਆਂ ਕ੍ਰਿਆਵਾਂ ਰਾਹੀਂ ਮਨ ਨੂੰ ਇਕਾਗਰ ਕਰਨ ਦਾ ਪੁਰਸ਼ਾਰਥ ਤਾਂ ਕਰਦੇ ਹਨ, ਪਰੰਤੂ ਉਹਨਾਂ ਦੇ ਮਨ ਦੀ ਭਟਕਣ ਸਮਾਪਤ ਨਹੀਂ ਹੁੰਦੀ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਆਤਮਾ ਸੰਤੁਸ਼ਟ ਨਹੀਂ ਉਸ ਦੀ ਭਟਕਣਾ ਕਦੇ ਬੰਦ ਨਹੀਂ ਹੋ ਸਕਦੀ। ਆਤਮਾ ਕਿਵੇਂ ਸੰਤੁਸ਼ਟ ਹੋਵੇ ਇਹ ਜਾਨਣਾ ਜ਼ਰੂਰੀ ਹੈ। ਹਰ ਇਕ ਪ੍ਰਾਣੀ ਨੂੰ ਆਪਣੇ ਹੀ ਗੁਣ, ਕਰਮ ਅਤੇ ਸੁਭਾਅ ਵਿਚ ਵਿਚਰਦੇ ਹੋਏ ਆਨੰਦ ਆਉਂਦਾ ਹੈ। ਜਿਵੇਂ ਡਾਕਟਰ ਆਪਣੇ ਡਾਕਟਰੀ ਦੇ ਕੰਮ ਵਿਚ ਖੁਸ਼ ਰਹਿੰਦਾ ਹੈ। ਵਪਾਰੀ ਆਪਣੇ ਵਪਾਰ ਵਿਚ ਪ੍ਰਸੰਨ ਰਹਿੰਦਾ ਹੈ। ਇਕ ਮਦਾਰੀ ਵੀ ਆਪਣਾ ਖੇਲ ਵਿਖਾ ਕੇ ਆਨੰਦ ਪ੍ਰਾਪਤ ਕਰਦਾ ਹੈ। ਠੀਕ ਇਸੇ ਤਰ੍ਹਾਂ ਹਰ ਇਕ ਜੀਵ ਆਤਮਾ ਵੀ ਆਪਣੇ ਅਸਲੀ ਗੁਣ ਕਰਮ ਵਿਚ ਰਹਿ ਕੇ ਖੁਸ਼ ਹੁੰਦੀ ਹੈ। ਹਰ ਇਕ ਮਨੁੱਖ ਆਤਮਾ ਦਰਅਸਲ ਪਰਮ ਪਵਿੱਤਰ, ਸੁਖ ਦੇ ਸਾਗਰ, ਸ਼ਾਂਤੀ ਦੇ ਅਪਾਰ ਸਰੋਤ ਪਰਮ-ਪਿਤਾ ਪਰਮਾਤਮਾ ਦੀ ਸੰਤਾਨ ਹੈ। ਉਹ ਵੀ ਦਿਵਯ-ਗੁਣਾਂ ਅਤੇ ਪਵਿੱਤਰ ਸੁਭਾਅ ਵਾਲੀ ਹੈ। ਇਸੇ ਕਾਰਨ ਉਹ ਸ਼ਾਂਤੀ, ਸੁਖ, ਪ੍ਰੇਮ, ਆਨੰਦ ਆਦਿ ਗੁਣਾ ਦੇ ਲੈਣ ਦੇਣ ਕਰਨ ਨਾਲ ਹੀ ਸੰਤੁਸ਼ਟ ਰਹਿ ਸਕਦੀ। ਜਦੋਂ ਇਹ ਆਪਣੇ ਇਹਨਾਂ ਦਿਵਯ ਗੁਣਾਂ ਤੋਂ ਹਟਦੀ ਹੈ। ਅਜਕਲ ਮਨੁੱਖਾਂ ਦੀ ਅਵਸਥਾ ਇਕ ਬਾਲਕ ਦੇ ਸਮਾਨ ਹੈ ਜਿਹੜਾ ਖੇਡਦੇ-ਖੇਡਦੇ ਆਪਣੇ ਘਰ ਦਾ ਰਾਹ ਭੁੱਲ ਗਿਆ ਹੋਵੇ। ਉਸ ਨੂੰ ਜੇਕਰ ਸੁਖ ਦੇ ਸਾਰੇ ਸਾਧਨ ਵੀ ਦੇ ਦਿੱਤੇ ਜਾਣ ਤਾਂ ਵੀ ਉਹ ਬਾਲਕ ਪਰੇਸ਼ਾਨ ਰਹਿੰਦਾ ਹੈ, ਜਦੋਂ ਤੱਕ ਉਸ ਨੂੰ ਮਾਤਾ-ਪਿਤਾ ਨਹੀਂ ਮਿਲਦੇ ਜਾਂ ਕੋਈ ਘਰ ਦਾ ਰਾਹ ਨਾ ਦੱਸੇ। ਉਸ ਬਾਲਕ ਨੂੰ ਵਿਆਕੁਲ ਵੇਖ ਦੇ ਜੇਕਰ ਕੋਈ ਉਸ ਨੂੰ ਦੋਸ਼ੀ ਆਖੇ ਤਾਂ ਇਹ ਦੋਸ਼ ਦੇਣ ਵਾਲੇ ਦੀ ਭੁੱਲ ਹੋਵੇਗੀ, ਕਿਉਂਕਿ ਘਰ ਨੂੰ ਭੁੱਲ ਕੇ ਬਾਲਕ ਦਾ ਅਸ਼ਾਂਤ ਹੋਣਾ ਸੁਭਾਵਿਕ ਹੀ ਤਾਂ ਹੈ। ਅਜ ਹਰ ਇਕ ਜੀਵ ਆਤਮਾ ਆਪਣੇ ਨਿਜ-ਧਾਮ ਨੂੰ ਭੁੱਲ ਚੁੱਕੀ ਹੈ। ਜਦੋਂ ਤਕ ਜੀਵ ਆਤਮਾ ਨੂੰ ਉਸ ਦੇ ਘਰ ਸ਼ਾਂਤੀ ਧਾਮ ਦੀ ਪਛਾਣ ਨਾ ਮਿਲੇ ਅਤੇ ਉਸ ਨੂੰ ਸਿੱਧੇ ਰਾਹ ਨਾ ਪਾਇਆ ਜਾਵੇ ਉਦੋਂ ਤੱਕ ਭਟਕਣ ਚਲਦੀ ਰਹਿੰਦੀ ਹੈ। ਅਜ ਦੇ ਅਗਿਆਨੀ ਪਾਂਡੇ ਅਤੇ ਮਿਥਿਆ ਗਿਆਨੀ, ਗੁਰੂ, ਪੰਡਤ, ਵਿਦਵਾਨ ਆਚਾਰਿਆ ਤਾਂ ਮੁਕਤੀ ਅਤੇ ਜੀਵਨ-ਮੁਕਤੀ ਇਹਨਾਂ ਦੋਵਾਂ ਧਾਮਾ ਦੀ ਰਾਹ ਦੱਸ ਨਹੀਂ ਸਕਦੇ। ਉਹਨਾਂ ਨੇ ਮਨੁੱਖਾਂ ਨੂੰ ਸਥੂਲ ਧਾਮਾਂ ਵਾ ਝੂਠੇ ਤੀਰਥਾਂ ਦੀ ਯਾਤਰਾ ਕਰਵਾ-ਕਰਵਾ ਕੇ ਹੋਰ ਵੀ ਭਟਕਾ ਦਿੱਤਾ ਹੈ। ਉਹਨਾਂ ਨੂੰ ਨਾ ਤੇ ਪਾਰਲੋਕਿਕ ਪਰਮ ਪਿਤਾ ਪਰਮਾਤਮਾ ਦਾ ਕੁਝ ਗਿਆਨ ਦਿੱਤਾ ਹੈ ਅਤੇ ਨਾ ਹੀ ਆਕਾਸ਼ ਤੱਤ ਦੇ ਪਾਰ ਸਥਿਤ ਪਰਮ-ਧਾਮ ਦਾ ਕੁਝ ਪਤਾ ਹੈ। ਭਲਾ ਖ਼ੁਦ ਹੀ ਭਟਕਿਆ ਹੋਇਆ ਮਨੁੱਖ ਕਿਸੇ ਹੋਰ ਨੂੰ ਸਹੀ ਰਾਹ ਕਿਵੇਂ ਪਾ ਸਕਦਾ ਹੈ? ਕਿਆ ਅੰਨ੍ਹਾ ਕਿਸੇ ਦਾ ਮਾਰਗ ਦਰਸ਼ਕ ਬਣ ਸਕਦਾ ਹੈ? ਕਦੇ ਨਹੀਂ।

ਹੁਣ ਅੰਤ ਧਰਮ ਗਿਲਾਨੀ ਦੇ ਸਮੇਂ ਭਗਵਾਨ ਨਿਰਾਕਾਰ ਜੋਤੀ ਬਿੰਦੂ ਸ਼ਿਵ ਇਸ ਸਾਕਾਰ ਮਨੁਸ਼-ਸ੍ਰਿਸ਼ਟੀ ਤੇ ਅਵਤਰਣ ਹੋ ਕੇ ਪ੍ਰਜਾ ਪਿਤਾ ਬ੍ਰਹਮਾ ਦੇ ਸਾਧਾਰਨ ਬ੍ਰਿਧ ਤਨ ਅੰਦਰ ਪ੍ਰਵੇਸ਼ ਕਰ ਕੇ ਖੁਦ ਆਪਣੀ ਅਤੇ ਆਪਣੇ ਪਰਮ ਧਾਮ (ਸ਼ਾਂਤੀ-ਧਾਮ) ਦੀ ਪਛਾਣ ਦੇ ਰਹੇ ਹਨ। ਉਸ ਈਸ਼ਵਰੀ ਸੱਤ ਗਿਆਨ ਦੀ ਸਿੱਖਿਆ ਹੀ ਬ੍ਰਹਮਾ ਕੁਮਾਰੀ ਈਸ਼ਵਰੀ ਵਿਦਿਆਲਾ ਦੇ ਮਾਧਿਅਮ ਤੋ ਖੁਦ ਨਿਰਾਕਾਰ ਪਰਮਾਤਮਾ ਸ਼ਿਵ ਰਾਹੀਂ ਦਿੱਤੀ ਜਾ ਰਹੀ ਹੈ। ਅਨੁਭਵ ਗਵਾਹ ਹੈ ਕਿ ਇਸ ਈਸ਼ਵਰੀ ਵਿਦਿਆਲਾ ਵਿਚ ਸਿਖਾਏ ਜਾਂਦੇ ਸਹਿਜ ਗਿਆਨ ਵਾ ਰਾਜ ਯੋਗ (ਸਾਧਨਾ ਵਾ ਧਿਆਨ) ਰਾਹੀਂ ਮਨੁੱਖ ਨੂੰ ਈਸ਼ਵਰੀ ਪ੍ਰਾਪਤੀ ਅਤੇ ਸ੍ਰਿਸ਼ਟੀ ਵਾ ਬ੍ਰਹਮੰਡ ਦਾ ਪੂਰਣ ਗਿਆਨ ਮਿਲਣ ਤੋਂ ਬਾਅਦ ਉਸ ਦੇ ਮਨ ਦਾ ਭਟਕਣਾ ਬੰਦ ਹੋ ਜਾਂਦਾ ਹੈ।
Loading spinner