ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
5.ਸ਼ੁੱਧ ਅਤੇ ਅਸ਼ੁੱਧ ਸੰਕਲਪ ਪੂਰਬਲੇ ਸੰਸਕਾਰਾਂ ਤੇ ਆਧਾਰਤ ਹਨ
ਜਗਦੀਸ਼ ਰਾਮ ਆਨੰਦ
ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ)

ਆਤਮਾ ਸੰਸਕਾਰਾਂ ਦਾ ਪੁੰਜ ਹੈ ਜਿਸ ਵਿਚ ਸਤੋਗੁਣੀ, ਰਜੋਗੁਣੀ ਅਤੇ ਤਮੋਗੁਣ, ਤਿੰਨੋਂ ਪ੍ਰਕਾਰ ਦੇ ਸੰਸਕਾਰ ਸਮਾਏ ਰਹਿੰਦੇ ਹਨ। ਜਿਸ ਸਮੇਂ ਜਿਹੋ ਜਿਹੇ ਸੰਸਕਾਰਾਂ ਦੀ ਪ੍ਰਧਾਨਤਾ ਹੁੰਦੀ ਹੈ ਉਸ ਸਮੇਂ ਜੀਵ ਆਤਮਾ ਉਹੋ ਜਿਹੇ ਸੰਕਲਪ ਹੀ ਉਤਪੰਨ ਕਰਦੀ ਹੈ। ਆਤਮਾ ਅੰਦਰ ਭਰੇ ਹੋਏ ਸ਼ੁੱਧ ਅਤੇ ਅਸ਼ੁੱਧ ਸੰਸਕਾਰ ਆਪਣੇ ਪੂਰਬਲੇ ਕਰਮਾਂ ਉਤੇ ਆਧਾਰਤ ਹੁੰਦੇ ਹਨ। ਮਨੁੱਖੀ ਆਤਮਾ ਜਿਹੋ ਜਿਹੇ ਕਰਮ ਕਰਦੀ ਹੈ ਉਸੇ ਅਨੁਸਾਰ ਹੀ ਉਸ ਦੇ ਸੰਸਕਾਰ ਬਣਦੇ ਜਾਂ ਵਿਗੜਦੇ ਹਨ। ਇਸ ਵਾਸਤੇ ਸ਼ੁੱਧ ਸੰਸਕਾਰ ਬਣਾਉਣ ਵਾਲੇ ਇੱਛੁਕ ਜਗਿਆਸੂ ਨੂੰ ਕਰਮਾਂ ਉਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਅਸ਼ੁਭ ਕਰਮਾਂ ਤੋਂ ਬਚਣਾ ਚਾਹੀਦਾ ਹੈ। ਕੋਈ ਵੀ ਕਰਮ ਕਰਨ ਤੋਂ ਪਹਿਲਾਂ ਮਨੁੱਖ ਸੋਚਦਾ ਜ਼ਰੂਰ ਹੈ। ਇਹ ਸੋਚਣੇ ਦਾ ਕੰਮ ਬੁੱਧੀ ਦਾ ਹੈ। ਜੇਕਰ ਮਨੁੱਖ ਦੀ ਬੁੱਧੀ ਸ਼ੁੱਧ ਅਤੇ ਸਤੋਗੁਣੀ ਹੈ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਪੰਜਾਂ ਵਿਕਾਰਾਂ ਤੋਂ ਰਹਿਤ ਹੈ) ਤਾ ਅਵਸ਼ ਹੀ ਉਸ ਦੇ ਕਰਮ ਸ੍ਰੇਸ਼ਟ ਹੋਣਗੇ। ਬੁੱਧੀ ਮਲੀਨ ਹੋਵੇਗੀ ਤਾਂ ਪਾਪ ਹੀ ਕਰੇਗਾ। ਬੁੱਧੀ ਦੀ ਸ਼ੁੱਧੀ (ਸੱਚਾ ਗਿਆਨ) ਬ੍ਰਹਮਚਰਯਾ ਦੀ ਪਾਲਣਾ ਨਾਲ ਹੁੰਦੀ ਹੈ। ਅਧਿਆਤਮਿਕ ਗਿਆਨ ਅਤੇ ਈਸ਼ਵਰ ਦੀ ਯਾਦ ਨਾਲ ਬੁੱਧੀ ਨੂੰ ਬਲ ਮਿਲਦਾ ਹੈ। ਇਸ ਬਲ ਦੇ ਆਧਾਰ ਤੇ ਹੀ ਮਨੁੱਖ ਆਪਣੇ ਮਨ ਦੇ ਬੁਰੇ ਸੰਕਲਪਾਂ ਨੂੰ ਕੱਟ ਸਕਦਾ ਹੈ, ਨਹੀਂ ਤਾਂ ਉਸ ਕੋਲੋਂ ਮਨ-ਮਾਨੇ ਕਰਮ ਹੁੰਦੇ ਰਹਿੰਦੇ ਹਨ। ਇਸ ਵਾਸਤੇ ਬਾਣੀ ਅਤੇ ਕਰਮ ਦੀ ਪਵਿੱਤਰਤਾ ਸੰਸਕਾਰਾਂ ਉਤੇ ਅਧਾਰਤ ਹੈ ਅਤੇ ਸੰਸਕਾਰ ਕੇਵਲ ਈਸ਼ਵਰ ਗਿਆਨ ਅਤੇ ਪ੍ਰਭੂ ਦੀ ਯਾਦ ਰਾਹੀਂ ਬਦਲੇ ਜਾ ਸਕਦੇ ਹਨ ਅਤੇ ਪਵਿੱਤਰ ਬਣਾਏ ਜਾ ਸਕਦੇ ਹਨ।

 

Loading spinner