ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਮਨ-ਮਤ ਉੱਤੇ ਚਲਣਾ, ਬੇ-ਲਗਾਮ ਘੋੜੇ ਉੱਪਰ ਸਵਾਰੀ ਕਰਨ ਵਾਂਗ ਹੈ
ਜਗਦੀਸ਼ ਰਾਮ ਆਨੰਦ
ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ)

ਮਤ ਚਾਰ ਪ੍ਰਕਾਰ ਦੀ ਹੈ। ਸ਼੍ਰੀ ਮਤ, ਗੁਰਮਤਿ, ਸ਼ਾਸਤਰ ਮਤ ਅਤੇ ਮਨ ਮਤ। ਇਸ ਵਿਚ ਸਰਵ-ਸ੍ਰੇਸ਼ਟ ਮਤ “ਸ਼੍ਰੀ ਮਤ” ਭਾਵ ਪਾਰਲੋਕਿਕ ਪਰਮ ਪਿਤਾ ਪਰਮਾਤਮਾ ਦੀ ਮਤ ਹੀ ਹੈ ਕਿਉਂਕਿ ਜੋਤ ਬਿੰਦੂ ਸ਼ਿਵ ਪਰਮਾਤਮਾ ਹੀ ਸਭ ਦੇ ਪਰਮ ਪਿਤਾ, ਪਰਮ ਸਿੱਖਿਅਕ ਅਤੇ ਪਰਮ ਸਤਿਗੁਰੂ ਹਨ ਜੋ ਕਿ ਸਰਵੱਗ ਅਤੇ ਸਰਵ-ਸ਼ਕਤੀਮਾਨ ਹਨ। ਪਰਮ ਪਿਤਾ ਸ਼ਿਵ ਹੀ ਹਰ ਕਲਪ ਦੇ ਕਲਜੁਗ ਦੇ ਅੰਤ ਅਤੇ ਸਤਜੁਗ ਦੀ ਆਦਿ (ਸ਼ੁਰੂਆਤ) ਦੇ ਸੰਗਮ ਦੇ ਸਮੇਂ ਅਵਤਾਰ ਲੈ ਕੇ ਬ੍ਰਹਮਾ ਦੇ ਮੁੱਖ ਕਮਲ ਰਾਹੀਂ ਆਪਣੀ ਸਰਵ-ਸ੍ਰੇਸ਼ਟ ਮਤ ਭਾਵ “ਸ਼੍ਰੀ ਮਦ ਭਗਵਦ ਗੀਤਾ” [ਗਿਆਨ ਦੁਆਪਰ ਯੁਗ ਵਿਚ ਦੇਵਤਾ ਸ਼੍ਰੀ ਕ੍ਰਿਸ਼ਨ ਨਹੀਂ ਦਿੰਦੇ ਬਲਕਿ ਪਰਮਾਤਮਾ ਸ਼ਿਵ ਪ੍ਰਜਾ ਪਤੀ ਬ੍ਰਹਮਾ ਦੇ ਸਰੀਰ ਰੂਪੀ ਰਥ ਰਾਹੀਂ ਪੁਰਸ਼ੋਤਮ ਸੰਗਮ ਜੁਗ ਵਿਚ ਦਿੰਦੇ ਹਨ। ਇਸ ਵਿਸ਼ੇ ਉੱਤੇ ਪੁਸਤਕ ਗੀਤਾ ਦਾ ਭਗਵਾਨ ਕੌਣ? ਪੜ੍ਹੋ] ਸੁਣਾਉਂਦੇ ਹਨ। ਇਸੇ ਵਾਸਤੇ ਬ੍ਰਹਮਾ ਦੀ ਮਤ ਵੀ ਮਸ਼ਹੂਰ ਹੈ। ਮਨ-ਮਤ ਤੇ ਚਲਣ ਜਾਂ ਮਨ-ਮਾਨੀ ਕਰਨ ਨਾਲ ਮਨੁੱਖ ਆਤਮਾ ਪਾਪ ਆਤਮਾ ਬਣ ਜਾਂਦੀ ਹੈ। ਗੁਰੂ ਮਤ ਵਾ ਸ਼ਾਸਤਰ ਮਤ ਵੀ ਉਦੋਂ ਤੱਕ ਹੀ ਮੰਨਣ ਯੋਗ ਹੈ ਜਦੋਂ ਤੱਕ ਭਗਵਾਨ ਦੀ ਸਰਵ ਸ਼੍ਰੇਸ਼ਟ ਮਤ ਨਹੀਂ ਮਿਲਦੀ। ਭਗਵਾਨ ਦੇ ਅਵਤਰਣ (ਅਵਤਾਰ ਧਾਰਨ) ਤੋਂ ਬਾਅਦ ਤਾਂ ਗੁਰੂ ਮਤ ਜਾਂ ਸ਼ਾਸਤਰ ਮਤ ਨੂੰ ਵੀ ਮਨੁੱਖ ਮਤ ਦੀ ਸ਼੍ਰੇਣੀ ਵਿਚ ਹੀ ਸਮਝਣਾ ਚਾਹੀਦਾ ਹੈ ਕਿਉਂਕਿ ਭਗਵਾਨ ਇਹਨਾਂ ਸਾਰੀਆਂ ਮਤਾਂ ਵਿਚੋਂ ਕੱਢ ਕੇ ਆਪਣੀ ਹੀ ਸ਼੍ਰੀ ਮਤ ਉਤੇ ਚਲਣ ਦੀ ਆਗਿਆ ਕਰਦੇ ਹਨ। ਜਿਵੇਂ ਸੂਰਜ ਦੇ ਚੜ੍ਹਨ ਤੋਂ ਬਾਅਦ ਹੋਰ ਕਿਸੇ ਵੀ ਪ੍ਰਕਾਸ਼ ਦੀ ਕੋਈ ਲੋੜ ਨਹੀਂ ਹੁੰਦੀ ਉਸੇ ਤਰ੍ਹਾਂ ਗਿਆਨ ਸੂਰਜ ਜੋਤੀ ਬਿੰਦੂ ਪਰਮਾਤਮਾ ਸ਼ਿਵ ਦੇ ਬ੍ਰਹਮਾ ਤਨ ਵਿਚ ਅਵਤਰਿਤ ਹੋ ਕੇ ਸੱਤ ਗਿਆਨ ਦੀ ਤੁਲਨਾ ਵਿਚ ਸ਼ਾਸਤਰ ਮਤ ਵਾ ਗੁਰੂ ਮਤ ਦੀ ਕੋਈ ਲੋੜ ਨਹੀਂ ਰਹਿੰਦੀ।

 

Loading spinner