ਫਰਮਾਇਸ਼
ਫਰਮਾਇਸ਼ ਸਤਿਕਾਰਯੋਗ ਪਾਠਕ ਜੀਓ ਵੀਰਪੰਜਾਬ ਟੀਮ ਸਾਲ 2007 ਤੋਂ ਮਾਂ ਬੋਲੀ ਦੀ ਸੇਵਾ ਲਈ ਵੀਰਪੰਜਾਬ ਡਾਟ ਕਾਮ ਰਾਹੀਂ ਨਿਰੰਤਰ ਸੇਵਾ ਵਿੱਚ ਹੈ। ਵੀਰਪੰਜਾਬ ਡਾਟ ਕਾਮ ਤੇ ਸੂਚਨਾ ਪ੍ਰਕਾਸ਼ਿਤ ਕਰਨ ਲੱਗਿਆਂ, ਆਪ ਸਾਰਿਆਂ ਦੀਆਂ ਲੋੜਾਂ ਅਤੇ ਰੁਚੀਆਂ ਨੂੰ ਧਿਆਨ ਵਿਚ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਭੀ ਹੋ ਸਕਦਾ ਹੈ ਕਿ...
ਤੁਹਾਡੇ ਖ਼ਤ
ਤੁਹਾਡੇ ਖ਼ਤ 17 ਜੂਨ, 2012 ਮੈਨੂੰ ਤੁਹਾਡੀ ਸਾਈਟ ਬਹੁਤ ਚੰਗੀ ਲੱਗੀ । ਮੈਂ ਇੱਕ ਬੇਨਤੀ ਕਰਦਾ ਹਾਂ ਕਿ "ਚਰਨ ਸਿੰਘ ਸ਼ਹੀਦ" ਜੀ ਦੀ ਲਿਖੀ ਕਵਿਤਾ "ਬੂਟ ਦੀ ਸ਼ਰਾਰਤ" ਤੁਸੀਂ ਆਪਣੀ ਸਾਈਟ ਤੇ ਪਾਓ ਜੀ । ਮੈਂ ਆਸ ਕਰਦਾ ਹਾਂ ਕਿ ਤੁਸੀਂ ਜਰੂਰ ਇਹ ਕਵਿਤਾ ਲੋਕਾਂ ਲਈ ਹਾਜ਼ਰ ਕਰੋਗੇ ॥ sukhpanech@gmail.com 24 ਅਪ੍ਰੈਲ, 2012...
ਡਾਊਨਲੋਡ ਪੰਨਾ
ਡਾਊਨਲੋਡ ਪੰਨਾ
ਦੇਸੀ ਮਹੀਨਾ
ਦੇਸੀ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਬਾਰਾਂ ਮਾਹਾ ਦਾ ਉਚਾਰਨ ਕੀਤਾ ਜੋ ਕਿ ਸੁਖੈਨ ਸਮਝ ਨਹੀਂ ਪੈਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰਲ ਬੋਲੀ ਵਿਚ ਬਾਰਹ ਮਾਹਾ ਮਾਂਝ ਦਾ ਉਚਾਰਨ ਕੀਤਾ। ਬਾਰਹ ਮਾਹਾ ਮਾਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 133 ਤੋਂ ਅਤੇ ਤੁਖਾਰੀ ਪੰਨਾ 1107 ਤੋਂ ਆਰੰਭ ਹੁੰਦੇ ਹਨ।...
ਵੀਰਪੰਜਾਬ ਡਾਟ ਕਾਮ ਬਾਰੇ ਛਪੇ ਲੇਖ
ਵੀਰਪੰਜਾਬ ਬਾਰੇ ਛਪੇ ਲੇਖ ਪਹਿਲੀ ਪੰਜਾਬੀ (ਯੂਨੀਕੋਡ) ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਬਾਰੇ ਛਪੇ ਲੇਖ ਅਜੀਤ 14 ਸਤੰਬਰ 2006 ਡਾਉਨਲੋਡ ਸਪੋਕਸਮੈਨ 28 ਮਾਰਚ 2007 ਡਾਉਨਲੋਡ ਪੰਜਾਬੀ ਟ੍ਰਿਬਿਊਨ 15 ਜੁਲਾਈ 2007 ਡਾਉਨਲੋਡ ਸਰਵ-ਵਿਆਪੀ ਇੰਟਰਨੈੱਟ ਸਬੰਧੀ (ਪੰਜਾਬੀ ਟ੍ਰਿਬਿਊਨ) 21 ਫਰਵਰੀ 2008 ਡਾਉਨਲੋਡ ਯੂਨੀਕੋਡ ਪ੍ਰਣਾਲੀ (ਅਜੀਤ)...
ਵੀਰਪੰਜਾਬ ਤੇ ਕੀ ਕੁਝ ਹੈ
ਵੀਰਪੰਜਾਬ ਡਾਟ ਕਾਮ ਤੇ ਕੀ ਕੁਝ ਹੈ ਮਾਂ-ਬੋਲੀ ਨੂੰ ਸਮਰਪਿਤ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਸਮਾਜ ਦੇ ਸਮੁੱਚੇ ਵਿਕਾਸ ਵਿਚ ਕੰਪਿਊਟਰ ਅਤੇ ਸੂਚਨਾ ਸੰਚਾਰ ਤਕਨਾਲੋਜੀ ਦੀ ਅਹਿਮ ਭੂਮਿਕਾ ਹੈ। ਇੰਟਰਨੈੱਟ ਸਦਕਾ ਲੋੜੀਂਦੀ ਸੂਚਨਾ ਹਰ ਆਮ-ਖ਼ਾਸ ਲਈ ਹਰ ਵੇਲੇ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਟਰਨੈੱਟ ਤਕਨਾਲੋਜੀ ਦੀ ਆਮਦ...
ਵੀਰਪੰਜਾਬ ਨੰਬਰ 1 ਕਿਵੇਂ
ਵੀਰਪੰਜਾਬ ਨੰਬਰ 1 ਕਿਵੇਂ ਪਹਿਲੀ ਵੈਬਸਾਈਟ - ਵਿਸ਼ਵ ਦੀ ਪਹਿਲੀ ਸੂਚਨਾ ਭਰਪੂਰ ਪੰਜਾਬੀ ਵਿੱਚ (ਅਖ਼ਬਾਰ ਨਹੀਂ) ਪਹਿਲੀ ਵੈਬਸਾਈਟ - ਨਵੰਬਰ 2006 ਤੋਂ ਲਗਾਤਾਰ ਪੰਜਾਬੀਆਂ ਦੀ ਸੇਵਾ ਵਿੱਚ ਪਹਿਲੀ ਵੈਬਸਾਈਟ - ਬਿਨਾਂ ਕਿਸੇ ਪੰਜਾਬੀ ਫੌਂਟ ਡਾਉਨਲੋਡ ਕੀਤੇ, ਵੇਖੀ ਜਾਣ ਵਾਲੀ ਪਹਿਲੀ ਵੈਬਸਾਈਟ - ਪੰਜਾਬ (ਭਾਰਤ) ਤੋਂ ਪ੍ਰਕਾਸ਼ਿਤ...
ਜੀ ਆਇਆਂ ਨੂੰ
ਪੰਜਾਬੀ ਭਾਸ਼ਾ ਨੂੰ ਵਿਸ਼ਵ ਵਿਚ 12ਵਾਂ ਸਥਾਨ (2007)
ਕੰਪਿਊਟਰ ਅਤੇ ਸੰਚਾਰ ਯੰਤਰਾਂ ਦੀ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਹੈ। ਸਮਾਜ ਦੇ ਪੂਰਨ ਵਿਕਾਸ ਲਈ ਸੂਚਨਾ ਅਤੇ ਸੰਚਾਰ ਯੰਤਰ ਤਕਨਾਲੋਜੀ ਦਾ ਵਿਸਤਾਰ ਲਗਾਤਾਰ ਹੋ ਰਿਹਾ ਹੈ। ਇੰਟਰਨੈੱਟ ਤਕਨਾਲੋਜੀ ਨਾਲ ਮਾਨਵਤਾ ਦੇ ਲਾਭ ਲਈ ਹਰ ਵਿਸ਼ੇ ਉੱਪਰ ਸੂਚਨਾ ਸਾਂਝੀ ਕਰਨ ਦਾ ਰਾਹ ਖੁੱਲ ਗਿਆ ਹੈ।
ਪਰੰਤੂ ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦਾ ਮਾਧਿਅਮ ਅੰਗ੍ਰੇਜੀ ਭਾਸ਼ਾ ਹੋਣ ਕਰਕੇ ਇਸ ਤਕਨਾਲੋਜੀ ਦਾ ਸਦ-ਉਪਯੋਗ ਸਹੀ ਮਾਇਨੇ ਵਿੱਚ ਵਿਕਸਤ ਦੇਸ਼ ਹੀ ਉਠਾ ਰਹੇ ਹਨ। ਸਿਰਫ 3 ਪ੍ਰਤੀਸ਼ਤ ਭਾਰਤੀ ਅੰਗ੍ਰੇਜੀ ਭਾਸ਼ਾ ਬੋਲ-ਸਮਝ ਸਕਦੇ ਹਨ ਜਦਕਿ 40 ਪ੍ਰਤੀਸ਼ਤ ਹਿੰਦੀ ਜਾਂ ਦੇਵ-ਨਾਗਰੀ ਭਾਸ਼ਾ ਬੋਲ-ਸਮਝ ਸਕਦੇ ਹਨ।
ਭਾਸ਼ਾ ਜਨ-ਸਧਾਰਨ ਦੀ ਪਛਾਣ ਹੁੰਦੀ ਹੈ ਅਤੇ ਵਿਸ਼ਵ ਸਨਮੁੱਖ ਸਭਿਅਤਾ ਦੇ ਜੀਵਨ ਅਤੇ ਤਜਰਬਿਆਂ ਦਾ ਪਰਛਾਵਾਂ ਵਿਅਕਤ ਕਰਦੀ ਹੈ ਅਤੇ ਪਿਤਾ-ਪੁਰਖੀ ਰਵਾਇਤ ਨੂੰ ਅਗਾਂਹ ਤੋਰਦੀ ਹੈ। ਜਨ-ਸਧਾਰਨ ਲੋੜੀਂਦੀ ਸੂਚਨਾ ਮਾਂ-ਬੋਲੀ ਵਿੱਚ ਪ੍ਰਾਪਤ ਕਰਕੇ ਸੁਖਾਲਤਾ ਮਹਿਸੂਸ ਕਰਦਾ ਹੈ।
ਸਥਾਨਕ ਭਾਸ਼ਾ ਨੂੰ ਇੰਟਰਨੈੱਟ ਤੇ ਜੀਵਤ ਰੱਖਣ ਲਈ ਅਤੇ ਮਾਂ-ਬੋਲੀ ਦੀ ਵਰਤੋਂ ਨੂੰ ਨੈੱਟ ਤੇ ਉਤਸਾਹਤ ਕਰਨ ਲਈ ਵੀਰਪੰਜਾਬ ਡਾਟ ਕਾਮ ਨੇ ਪੰਜਾਬੀਆਂ ਦੀ ਮਾਤ-ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ ਪ੍ਰਕਾਸ਼ਤ ਕਰਨ ਵਿੱਚ ਪਹਿਲ ਕੀਤੀ ਹੈ ਤਾਕਿ ਜਨ-ਸਧਾਰਨ ਇੰਟਰਨੈੱਟ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕੇ। ਵੈਬ-ਸਾਈਟ ਤੇ ਵਿਸ਼ਾ-ਵਸਤੂ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਤ ਕਰਨ ਲਈ ਯੂਨੀਕੋਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਯੂਨੀਕੋਡ ਤਕਨੀਕ ਦੀ ਵਿਲੱਖਣਤਾ ਇਹ ਹੈ ਕਿ ਵੈਬ-ਪੰਨਿਆਂ ਤੇ ਉਪਲਬਧ ਸੂਚਨਾ ਵੇਖਣ ਲਈ ਕੋਈ ਫੌਂਟ ਡਾਉਨਲੋਡ ਨਹੀਂ ਕਰਨਾ ਪੈਂਦਾ।
ਵੀਰਪੰਜਾਬ ਗਰੁੱਪ ਪੰਜਾਬੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਨੂੰ ਇੰਟਰਨੈੱਟ ‘ਤੇ ਪੰਜਾਬੀਆਂ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਲਈ ਸਮਰਪਿਤ ਕਰਦਾ ਹੈ।
ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ!
ਨਿਰਦੇਸ਼ਕ
ਵੀਰਪੰਜਾਬ ਗਰੁੱਪ
+91-98766 86555
e-mail – info.punjab@gmail.com