ਇਕ ਰਾਂਝਾ ਮੈਨੂੰ ਲੋੜੀਦਾ
ਕੁੰਨ ਫੈਕੋਨੋ ਅੱਗੇ ਦੀਆਂ ਲੱਗੀਆਂ
ਨਿਉਂਨ ਨਾ ਲੱਗਿਆ ਚੋਰੀ ਦਾ
ਇਕ ਰਾਂਝਾ ਮੈਨੂੰ ਲੋੜੀਦਾ
ਆਪ ਛਿੜ ਜਾਂਦਾ ਨਾਲ ਮੱਝੀਂ ਦੇ
ਸਾਨੂੰ ਕਿਉਂ ਬੇਲਿਓਂ ਮੋੜੀ ਦਾ
ਇਕ ਰਾਂਝਾ ਮੈਨੂੰ ਲੋੜੀਦਾ
ਰਾਝੇਂ ਜਿਹਾ ਮੈਨੂੰ ਹੋਰ ਨਾ ਕੋਈ
ਮਿੰਨਤਾਂ ਕਰ ਕਰ ਮੋੜੀਦਾ
ਇਕ ਰਾਂਝਾ ਮੈਨੂੰ ਲੋੜੀਦਾ
ਸਾਨੂੰ ਲਿਆ ਦੇ ਨੈਨ ਸਲੋਕੇ
ਸੂਹਾ ਦੁਪੱਟਾ ਗੋਰੀ ਦਾ
ਇਕ ਰਾਂਝਾ ਮੈਨੂੰ ਲੋੜੀਦਾ
ਅਹਿਮਦ ਅਹਿਦ ਵਿਚ ਫਰਕ ਨਾ ਬੁਲ੍ਹਿਆ
ਰੱਤੀ ਕੁ ਭੇਤ ਮਰੋੜੀ ਦਾ
ਇਕ ਰਾਂਝਾ ਮੈਨੂੰ ਲੋੜੀਦਾ