ਭਾਰਤ ਮਾਂ ਦਾ ਸਿਪਾਹੀ ਪੁੱਤਰ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਉਸ ਦੀਆਂ ਛਾਵਾਂ ਵਿਚ ਪਲਿਆਂ ਦੀ, ਹੋ ਗਈ ਆਪਣਾ ਇਤਨੀ ਛਾਂ। ਜਿਸ ਦੇ ਹੇਠਾਂ ਬਹਿ ਕੇ, ਸੌਂ ਕੇ, ਸੁਖ ਦਾ ਸਾਹ ਲੈ ਸਕਦੀ ਮਾਂ। ਜਿਸ ਨੂੰ ਉਸ ਨੇ ਛਾਤੀ ਉਤੇ। ਹੌਲੇ ਹੌਲੇ ਤੁਰਨ ਸਿਖਾਇਆ। ਮਾਂ ਦੀ ਰਾਖੀ ਦੇ ਲਈ ਉਹ ਅੱਜ, ਤੱਤਪਰ ਦਿੱਸੇ ਮਾਂ ਦਾ ਜਾਇਆ। ਮਿਠੀ ਮਮਤਾ, ਗੋਦ ਸੁਖਾਵੀਂ, ਹਾੜਿਆਂ-ਪਾਲੀ ਨਾਜ਼ਕ ਜਿਹੀ ਜਿੰਦ, ਛਾਤੀ ਦੀ ਨਿੱਘ, ਦੁੱਧ ਚੁੰਘਾ ਕੇ, ਨਾੜਾਂ ਵਿਚੋਂ ਲਹੂ ਪਿਲਾਇਆ। ਤਨ ਪੜਵਾ ਕੇ ਬੀਜ ਸਾਂਭਿਆ, ਜੜ੍ਹ ਦੇ ਵੱਤਰ ਲਈ ਉਹ ਬੈਠੀ, ਚਿਰ ਤੱਕ ਰਹਿੰਦੀ ਆਪ ਤਿਹਾਈ, ਐਸੀ ਮਾਂ ਦਾ ਪੁੱਤ ਸਿਪਾਹੀ। ਮਾਂ ਦਾ ਲਹੂ ਹਵਾਲੇ ਮਾਂ ਦੇ, ਅਣਖੀਲੇ ਨੇ ਬਾਜ਼ੀ ਲਾਈ। ਰਣ-ਤੱਤੇ ਦੀ ਮਿੱਟੀ ਨੂੰ ਵੀ, ਚੱਟਦਾ ਜਾਂਦਾ ਵਾਂਗ ਮਲਾਈ। ਕੀ ਹੈ ਉਸ ਦੇ ਮਨ ਦੀ ਹਾਲਤ? ਕੀ ਹੈ ਉਸ ਦੇ ਦਿਲ ਦੀ ਇੱਛਾ? ਸ਼ਬਦਾਂ ਵਿਚ ਸਾਕਾਰ ਨਾ ਹੋਵੇ। ਕਦ ਦੱਸਣ ਲਈ ਮੁੜਦਾ ਪਿੱਛੇ, ਜਲਦੀ ਵੇਖ ਸ਼ਮ੍ਹਾਂ ਪਰਵਾਨਾ। ਮਾਂ ਦਾ ਲਹੂ ਹਵਾਲੇ ਮਾਂ ਦੇ, ਕਰਜ਼ ਚੁਕਾਵੇ ਪੁੱਤ ਸਿਪਾਹੀ। (ਵੱਖਰਾ ਵੱਖਰਾ ਕਤਰਾ ਕਤਰਾ ਵਿੱਚੋਂ)