ਜਾਗ ਓਏ ਤੂੰ ਜਾਗ ਲੋਕਾ
ਜਰਨੈਲ ਘੁਮਾਣ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਅੰਧ ਵਿਸ਼ਵਾਸ ਛੱਡ,
ਵਹਿਮ ‘ਤੇ ਭਰਮ ਕੱਢ,
ਕੰਮ ਲਈ ਹਿਲਾ ਲੈ ਹੱਡ ,
ਆਲਸਾਂ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਲੁੱਟ ਲੁੱਟ ਖਾ ਗਏ ਤੈਨੂੰ, ਪਾਖੰਡਵਾਦੀ ਸਾਧ ਓਏ
ਇਹਨਾਂ ਗੁਰੂ ਡੰਮੀਆਂ ਨੇ ,
ਪੇਟੂ ਚਿੱਟੇ ਚੰਮੀਆਂ ਨੇ ,
ਅਲਾਮਤਾਂ ਨਿਕੰਮੀਆਂ ਨੇ ,
ਕਦੇ ਨਾ ਜਗਾਉਣਾ ਤੈਨੂੰ ,ਨਾ ਹੀ ਤੇਰੇ ਭਾਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਮੜ੍ਹੀਆਂ ਮਸਾਣੀਆਂ ਨੇ ,
ਥੌਲਾ ਪਾਏ ਪਾਣੀਆਂ ਨੇ ,
ਪਾਈਆਂ ਵੰਡਾਂ ਕਾਣੀਆਂ ਨੇ ,
ਜ਼ਿੰਦਗੀ ਦੇ ਰੁਸ਼ਨਾਣੇ, ਕਦੇ ਨਾ ਚਿਰਾਗ ਹੁੰਦੇ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਜਾਦੂ ਜਿਉਂ ਵਿਛਾਇਆ ਜਾਲ ,
ਕੁੱਝ ਕੁ ਫਰੇਬ ਨਾਲ ,
ਹੋਈਂ ਜਾਂਦੇ ਮਾਲਾ ਮਾਲ ,
ਇੱਜ਼ਤਾਂ ਦੇ ਚੋਰਾਂ ਕੋਲੋ, ਬਚੀਂ ਵਾਲ ਵਾਲ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਸਿਆਣੇ ਕਲਾਕਾਰ ਨੇ ਇਹ ,
ਵੱਡੇ ਫ਼ਨਕਾਰ ਨੇ ਇਹ ,
ਛਿੱਤਰਾਂ ਦੇ ਯਾਰ ਨੇ ਇਹ ,
ਟੁੱਕ ਗਏ ਜਵਾਨੀਆਂ ਨੂੰ, ਦੋਖ਼ੀ ਕਾਲੇ ਕਾਗ਼ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਭੇਸ ਵਿੱਚ ਛੁਪੇ ਗੁੰਡੇ ,
ਗੱਲਾਂ ਨਾਲ ਦੇਣ ਮੁੰਡੇ ,
ਅਕਲਾਂ ਦੇ ਖੋਹਲ ਕੁੰਡੇ ,
ਢੌਂਗੀਆਂ ਖਿਲਾਵਣੇ ਨਾ, ਗੋਦੜੀ ਦੇ ਬਾਗ਼ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਚੌਂਕੀਆਂ ਲਵਾਉਂਦੇ ਜਿਹੜੇ ,
ਸਿਰ ਘੁੰਮਵਾਉਂਦੇ ਜਿਹੜੇ ,
ਅੱਗ ਤੇ ਤੁਰਾਉਂਦੇ ਜਿਹੜੇ ,
ਮਾਇਆ ‘ਚ ਵਿੱਚ ਫਸੇ, ਉਂਝ ਉਪਰੋਂ ਤਿਆਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਸੁਣੀ ਸੁਣੀ ਭਲੇ ਲੋਕਾ ,
ਦੇ ਗਿਆ ‘ਘੁਮਾਣ’ ਹੋਕਾ ,
ਦੇਣਗੇ ਪਾਖੰਡੀ ਧੋਖਾ ,
ਛੱਡ ਕੇ ਪਾਖੰਡੀਆਂ ਨੂੰ, ਗੁਰੂ ਲੜ ਲਾਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਜਰਨੈਲ ਘੁਮਾਣ ਮੋਬਾਇਲ ਨੰਬਰ : +91-98885-05577 +91-98885-05577
ghuman5577@yahoo.com