ਦੀਵੇ ਅਤੇ ਮੁਹੱਬਤ
ਬਲਜੀਤ ਪਾਲ ਸਿੰਘ
ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ
ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ
ਆਲਮ ਬੇਰੁਖ਼ੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ
ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ
ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ
ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ
ਬਲਜੀਤ ਪਾਲ ਸਿੰਘ 9417324432