ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬਚਪਨ ਮੰਗਦਾ ਲੇਖਾਲੇਖਾ ਬਹਿ ਕੇ ਕਰ ਲੈ ਤੂੰ…..  

ਡਾ. ਕੁਲਦੀਪ ਸਿੰਘ ਦੀਪ  

ਆ ਜਾ ਵਕਤ ਵਿਚਾਰ ਲੈ,

ਵਕਤ ਵਕਤ ਦੇ ਖੇਲ।

ਧੀ ਪੁੱਤ ਲੈਣ ਪਰੀਖਿਆ,

ਦੱਸ ਪਾਸ ਜਾਂ ਫੇਲ।

ਧੀ ਤੇਰੇ ਲਈ ਧੰਨ ਪਰਾਇਆ,

ਜਿਹੜਾ ਬਿਨ ਮੰਗਿਆਂ ਤੋਂ ਆਇਆ,

ਧੀ ਨੂੰ ਵੱਖ ਪੁੱਤ ਤੋਂ ਕਰਕੇ,

ਬਹਿ ਗਿਆ ਤੂੰ ਮਤਰੇਆ ਬਣ ਕੇ,

ਤੇਰੇ ਮੂਹਰੇ ਈ ਆ ਜਾਣਾ ਧੀ ਦੇ ਸੁਪਨੇ ਖਾ ਗਿਆ

ਪੁੱਤ ਨੇ ਤੈਨੂੰ ਖਾ ਜਾਣਾ………. ਧੀ ਤੋਂ ਬਿਨ ਮਾਵਾਂ ਨਾ ਬਣਨਾ,

ਮਾਂ ਤੋਂ ਬਿਨਾ ਪੁੱਤ ਨੀਂ ਜਣਨਾ,

ਕਿਹੜਾ ਪੁੱਤ ਹੁੰਦੇ ਨੇ ਤੁੱਕੇ,

ਜਿਹੜੇ ਲੱਗਣ ਕਿੱਕਰਾਂ ਉੱਤੇ,

ਲੜ ਅਕਲਾਂ ਦਾ ਫੜ ਲੈ ਤੂੰ ਬਚਪਨ ਮੰਗਦਾ ਲੇਖਾ,

ਲੇਖਾ ਬਹਿ ਕੇ ਕਰ ਲੈ ਤੂੰ…..

ਇਕ ਧੀ ਕਰੇ ਜਲੇਬੀ ਜੂੜਾ,

ਦੂਜੀ ਕਰਦੀ ਗੋਹਾ ਕੂੜਾ।

ਇਕ ਤਾਂ ਰੇਸ਼ਮ ਪੱਟ ਹੰਢਾਵੇ,

ਦੂਜੀ ਲੀਰਾਂ ਤਨ ਤੇ ਪਾਵੇ,

ਅਪਣਾ ਜਿਸਮ ਲੁਕਾਉਂਦੀ ਐ ਉਹ ਮੰਨਦੀ ਹੈ ਸ਼ਰਮ,

ਸ਼ਰਮ ਸਾਨੂੰ ਨਾ ਆਉਂਦੀ ਐ……

ਛੱਡ ਫੁਲਕਾਰੀ ਚਿੜੀਆਂ ਤੋਤੇ,

ਬੈਠੀ ਵੱਟਾਂ ਤੇ ਘਾਹ ਖੋਤੇ, ਬਚਪਨ ਰੁਲ਼ ਗਿਆ ਹੈ ਵਿਚ ਫਾਕੇ,

ਰੀਝਾਂ ਰਹਿ ਗਈਆਂ ਅਧਵਾਟੇ,

ਸੁੰਨੀਆਂ ਅੱਖਾਂ ਪੜ੍ਹ ਲੈ ਤੂੰ ਬਚਪਨ ਮੰਗਦਾ ਲੇਖਾ,

ਲੇਖਾ ਬਹਿ ਕੇ ਕਰ ਲੈ ਤੂੰ…..

ਸੁਣ ਲੈ ਗੱਲ ਬਚਿਆਂ ਦੀ ਅਗਲੀ,

ਚੁਗਦੇ ਕਾਗਜ ਪਾ ਕੇ ਬਗਲੀ, ਇਕ ਤਾਂ ਨੋਟਾਂ ਦੇ ਵਿਚ ਖੇਲੇ,

ਇਕ ਨੂੰ ਕੰਮ ਮਿਲੇ ਨਾ ਵਿਹਲੇ,

ਰੁਕਗੀ ਗੱਡੀ ਤੁਰਦੀ ਨਾ ਤਨ ਮੰਗਦਾ ਹੈ ਲੀੜੇ,

ਸਿਰ ਨੂੰ ਛੱਤ ਵੀ ਜੁੜਦੀ ਨਾ…….

ਸਿੱਖਿਆ ਹੋ ਗੀ ਪੁੱਜ ਕੇ ਮਹਿੰਗੀ,

ਹੁਣ ਤਾਂ ਜੇਬ ਭਾਰ ਨਾ ਸਹਿੰਦੀ,

ਤੀਜਾ ਨੇਤਰ ਫਿਰਦਾ ਵਿਕਦਾ,

ਸੌਦਾ ਲਖਾਂ ਤੇ ਜਾ ਟਿਕਦਾ,

ਜੇ ਕਰ ਸਕਦੈਂ ਕਰ ਲੈ ਤੂੰ ਬਚਪਨ ਮੰਗਦਾ ਲੇਖਾ,

ਲੇਖਾ ਬਹਿ ਕੇ ਕਰ ਲੈ ਤੂੰ…..

ਟੀ ਵੀ ਬੱਚੇ ਤਾਈਂ ਆਖੇ,

ਸਿੱਖਿਆ ਬਾਅਦ ‘ਚ ਮਿਲਜੂ ਆਪੇ, ਧੋਨੀ ਅੱਜ ਸੈਂਕੜਾ ਲਾਉਣਾ,

ਪੇਪਰ ਅਗਲੇ ਸਾਲ ਵੀ ਆਉਣਾ,

ਇਹ ਕੋਈ ਕੁੰਭ ਦਾ ਮੇਲਾ ਨੀ ਹਰ ਬੱਚੇ ਹੱਥ ਬੈਟ,

ਹੱਥ ਤਾਂ ਕੋਈ ਵਿਹਲਾ ਨੀ……

ਟੀ ਵੀ ਨੇ ਤਾਂ ਗੱਲ ਮੁਕਾਈ,

ਨਾ ਕੋਈ ਭੈਣ ਤੇ ਨਾ ਕੋਈ ਭਾਈ,

ਬਣਗੀ ਹਰ ਇਕ ਕੁੜੀ ਮਾਸ਼ੂਕਾ,

ਆ ਜਾ ਝੂਟ ਇਸ਼ਕ ਦਾ ਝੂਟਾ,

ਦੱਬ ਕੇ ਝੋਲੀ ਭਰ ਲੈ ਤੂੰ ਬਚਪਨ ਮੰਗਦਾ ਲੇਖਾ,

ਲੇਖਾ ਬਹਿ ਕੇ ਕਰ ਲੈ ਤੂੰ…..

ਕੁੱਝ ਕੁ ਡੰਗਰਾਂ ਪਿੱਛੇ ਲਾ ਤੇ,

ਕੁੱਝ ਦੇ ਠੂਠੇ ਹੱਥ ਫੜਾ ਤੇ,

ਬਚਪਨ ਤੂੰ ਸੂਲੀ ਤੇ ਟੰਗੇ,

ਤੇਰੇ ਹੱਥ ਲਹੂ ਨਾਲ ਰੰਗੇ,

ਹੁਣ ਕੋਈ ਧਰਮ ਕਮਾ ਲੈ ਤੂੰ ਛੱਡ ਪੂਜਾ ਦਾ ਖਹਿੜਾ,

ਨਿੱਕਾ ਬਾਲ ਪੜ੍ਹਾ ਲੈ ਤੂੰ……

ਕੁੱਝ ਤਾਂ ਹੋਰ ਪੜ੍ਹਨ ਦੀ ਰੁੱਤੇ,

ਭਾਂਡੇ ਮਾਂਝਣ ਹੋਟਲ ਉੱਤੇ,

ਬਾਕੀ ਕ੍ਰਿਕਟਾਂ ਜੋਗੇ ਰਹਿ ਗੇ,

ਕੁੱਝ ਨੂੰ ਟੀ ਵੀ ਖੋਹ ਕੇ ਲੈ ਗੇ,

ਕੰਧ ਤੇ ਲਿਖਿਆ ਪੜ੍ਹ ਲੈ ਤੂੰ ਬਚਪਨ ਮੰਗਦਾ ਲੇਖਾ,

ਲੇਖਾ ਬਹਿ ਕੇ ਕਰ ਲੈ ਤੂੰ…..

ਡਾ. ਕੁਲਦੀਪ ਸਿੰਘ ਦੀਪ  ਪਿੰਡ: ਰੋਝਾਂਵਾਲੀਤਹਿ ਰਤੀਆਜ਼ਿਲ੍ਹਾ ਫਤਿਆਬਾਦ (ਹਰਿਆਣਾ)

Loading spinner