ਬੌਹੜੀਂ ਵੇ ਤਬੀਬਾ
ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ
ਭਰੇ ਕੇ ਜ਼ਹਿਰ ਪਿਆਲਾ ਪੀਤਾ
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਛੁਪ ਗਿਆ ਸੂਰਜ ਰਸੀਆ ਲਾਲੀ
ਹੋਵਾਂ ਸਦਕੇ ਜੇ ਮੁੜ ਦੇ ਵਿਖਾਲੀ
ਮੈਂ ਭੁਲ ਗਈ ਤੇਰੇ ਨਾਲ ਨਾ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ
ਏਹ ਸਿਰ ਆਇਆ ਮੇਰਾ ਹੇਠ ਵਦਾਨਾ
ਸੱਟ ਪਈ ਜਾਂ ਇਸ਼ਕ ਦੀ ਤਾਂ ਕੂਕਾਂ ਦੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਬੁਲ੍ਹਾ ਸ਼ੌਹ ਤਾਂ ਆਹਦਾਂ ਨੀ ਮੈਂ ਆਪ ਅਨਾਇਤ ਹੋਈ
ਜਿਸ ਮੈਨੂੰ ਪਹਿਨਾਏ ਨੀ ਕੋਈ ਸਾਲੂ ਸੂਈ
ਜਾਂ ਮੈਂ ਲਾਹੀ ਆਂਦੀ ਨੀ ਮੈਨੂੰ ਮਿਲਿਆ ਦੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ