ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਮੈਥੋਂ ਚਾਹੁਣ ਦੇ ਬਾਵਜੂਦ
ਰਾਜਿੰਦਰ ਜਿੰਦ

ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ ‘ਤੇ ਧਰ ਨਹੀਂ ਹੋਣਾ।
ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ।
ਮੈਂ ਤਾਂ ਆਪਣੇ ਫਰਜ਼ ‘ਚ ਬੱਧਾ ਉਸਦਾ ਸੱਦਿਆ ਆਇਆ ਹਾਂ,
ਪਤਾ ਸੀ ਮੈਨੂੰ ਘਰ ਬੁਲਾ ਕੇ ਆਪ ਉਹਨਾਂ ਨੇ ਘਰ ਨਹੀਂ ਹੋਣਾ।
ਪਵਨ ਦੇ ਨਾਲ ਯਾਰਾਨਾ ਲਾ ਕੇ ਜਿਹੜੀ ਥਾਂ ਥਾਂ ਉੱਡਦੀ ਫਿਰਦੀ,
ਮੇਰੇ ਬਾਗ ਦੇ ਰੁੱਖਾਂ ਉੱਤੇ ਉਸ ਬੱਦਲੀ ਤੋਂ ਵਰ੍ਹ ਨਹੀਂ ਹੋਣਾ।।
ਜੋ ਜਿੱਤਣ ਦਾ ਆਦੀ ਹੋਵੇ ਹਾਰ ਉਹਦੇ ਲਈ ਔਖੀ ਹੁੰਦੀ,
ਮੈਂ ਤਾਂ ਹਾਰ ਕੇ ਜਿੱਤ ਜਾਵਾਂਗਾ ਪਰ ਤੇਰੇ ਕੋਲੋਂ ਹਰ ਨਹੀਂ ਹੋਣਾ।
ਪੈਰ ਪਾਉਣ ਤੋਂ ਪਹਿਲਾਂ ਹੀ ਅੰਜਾਮ ਦਾ ਪਾਣੀ ਪਰਖ ਲਵੀਂ ਤੂੰ,
ਇਹ ਵਫ਼ਾ ਦਾ ਡੂੰਘਾ ਸਾਗਰ ਤੇਰੇ ਕੋਲੋਂ ਤਰ ਨਹੀਂ ਹੋਣਾ।
ਦੇਸ਼ ਦੀ ਖਾਤਿਰ ਜੀਣ ਮਰਨ ਦੇ ਫੋਕੇ ਵਾਅਦੇ ਕਰਦਾ ਰਹਿਨਾਂ,
ਵਖਤ ਪਿਆ ਤਾਂ ਤੱਕ ਲਿਓ ਬੇਸ਼ਕ ਮੈਂ ਗਰਜ਼ੀ ਤੋਂ ਮਰ ਨਹੀਂ ਹੋਣਾ।
ਰਾਜਿੰਦਰ ਜਿੰਦ
ਨਿਊਯਾਰਕ
1-917-776-9956

Loading spinner