ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ
ਰਾਮ ਕਿਸ਼ੋਰ
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ,
ਇਸ ਮਹਿਕਾਂ ਵੰਡਦੇ ਗੁਲਾਬ ਨੂੰ,
ਫੈਸ਼ਨ ਦੀ ਅੱਗ ਵਿੱਚ ਸਾੜੋ ਨਾ,
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ,
ਇਹ ਧਰਤੀ ਗੁਰੂਆਂ-ਪੀਰਾਂ ਦੀ,
ਪਰ ਜ਼ੁਲਮ ਕਿਸੇ ਦਾ ਨਹੀਂ ਸਹਿੰਦੀ।
ਭਾਵੇਂ ਇਹ ਸੱਸੀਆਂ-ਹੀਰਾਂ ਦੀ,
ਪਰ ਸਿਰ ਤੋਂ ਚੁੰਨੀ ਨਹੀਂ ਲਹਿੰਦੀ।
ਦੂਜੇ ਦੇਸ਼ਾਂ ਵਾਂਗੂ ਆਪਣੀ,ਇੱਜ਼ਤ ਆਪ ਉਘਾੜੋ ਨਾ,
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ,
ਪੱਛਮੀ ਦੇਸ਼ਾਂ ਦੇ ਫੈਸ਼ਨ ਨੇ,
ਧਰਤੀ ਅੱਜ ਪੰਜਾਬ ਦੀ ਡੰਗੀ।
ਧੀਆਂ-ਭੈਣਾਂ ਸਿਰ ਦੀ ਇੱਜ਼ਤ,
ਪਰਦੇ ਦੇ ਵਿੱਚ ਲਗਦੀ ਚੰਗੀ।
ਕੱਪੜੇ ਪਾਵੋ ਮਹਿੰਗੇ ਲੇਕਿਨ,ਅੱਖ ਦਾ ਪਾਣੀ ਮਾਰੋ ਨਾ,
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ,
ਭਗਤ ਸਿੰਘ,ਕਰਤਾਰ ਸਰਾਭਾ,
ਇਸ ਧਰਤੀ ਤੇ ਹੋਏ ਸੀ।
ਮਾਣ ਸਕੇ ਨਾ ਆਪ ਜਵਾਨੀ,
ਦੇਸ਼ ਦੀ ਖਾਤਿਰ ਮੋਏ ਸੀ।
ਉਹਨਾਂ ਦੀ ਬਖਸ਼ੀ ਆਜ਼ਾਦੀ,ਪੈਰਾਂ ਹੇਠ ਲਤਾੜੋ ਨਾ।
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ,
ਹੋ ਸਕੇ ਤਾਂ ਰੋਕ ਲਓ ਯਾਰੋ,
ਨਹੀਂ ਤਾਂ ਹੱਦਾਂ ਟੁੱਟਣਗੀਆਂ।
ਸਾਡੀਆਂ ਧੀਆਂ ਸਾਡੇ ਮੁਹਰੇ,
ਨੰਗੀਆਂ ਹੋ-ਹੋ ਘੁੰਮਣਗੀਆਂ।
ਫੈਸ਼ਨ ਦੇ ਇਸ ਨੰਗੇਪਨ ਨੂੰ ਘਰ-ਘਰ ਦੇ ਵਿੱਚ ਵਾੜੋ ਨਾ,
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ,
ਕੋਈ ਰੰਗ ਇਹਦੇ ਤੇ ਚਾੜ੍ਹੋ ਨਾ।
ਰਾਮ ਕਿਸ਼ੋਰ
ਪਿੰਡ ਜੰਡੀ ਡਾ. ਚੌਂਤਾ
ਤਹਿਸੀਲ ਤੇ ਜ਼ਿਲਾ ਗੁਰਦਾਸਪੁਰ
ਪੰਜਾਬ-143533
Mob No. 9501908978