ਹਿੰਮਤ ਲਾਲਾ ਧਨੀ ਰਾਮ Spread the loveਹਿੰਮਤ ਧਨੀ ਰਾਮ ਚਾਤ੍ਰਿਕ ਸੈ ਤਕਦੀਰਾਂ ਘੜੀਆਂ ਭੱਜੀਆਂ। ਸੈ ਬਲੀਆਂ, ਬੁਝ ਗਈਆਂ। ਪਰ ਹਿੰਮਤ ਦੀਆਂ ਪਈਆਂ ਲੀਕਾਂ। ਦਿਨ ਦਿਨ ਉਘੜਨ ਪਈਆਂ। ਤੂੰ ਆਲਸ ਦਾ ਪੱਲਾ ਫੜ ਕੇ, ਨਾਂ ਕਿਸਮਤ ਦਾ ਧਰਿਆ। ਹਿੰਮਤੀਆਂ ਨੇ ਮਾਰ ਕੇ ਬਾਹਾਂ ਸੈ ਨਦੀਆਂ ਤਰ ਲਈਆਂ। (ਨਵਾਂ ਜਹਾਨ ਵਿੱਚੋਂ)