ਉਠ ਤੁਰੀਏ ਬਲਜੀਤ ਪਾਲ ਸਿੰਘ ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ, ਕਿਰਨਾਂ ਦਾ ਕਾਫ਼ਿਲਾ ਹੈ ਸਵੇਰ ਹੋ ਚੁੱਕੀ ਹੈ। ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ ਜਿਉਣ ਵਾਲੀ ਆਰਜ਼ੂ ਦਲੇਰ ਹੋ ਚੁੱਕੀ ਹੈ। ਫ਼ਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ, ਜ਼ਮੀਰ ਜਿਹੜੀ ਚਿਰਾਂ ਤੋਂ ਹੀ ਢੇਰ ਹੋ ਚੁੱਕੀ ਹੈ। ਸੱਚ ਦੀ ਪਗਡੰਡੀ ਉੱਤੇ ਦੂਰ ਤਾਈਂ ਚੱਲਣਾ, ਕਾਹਤੋਂ ਡਰਾਓ ਜਿੰਦਗੀ ਹਨੇਰ ਹੋ ਚੁੱਕੀ ਹੈ। ਦੂਰ ਆਉਂਦੀ ਨਜ਼ਰ ਜੋ ਸਤਰੰਗੀ ਪੀਂਘ, ਕਾਏਨਾਤ ਫੁੱਲਾਂ ਦੀ ਚੰਗੇਰ ਹੋ ਚੁੱਕੀ ਹੈ। ਅੰਬਰੀਂ ਉਡਾਰੀਆਂ ਸਵਾਂਗੇ ਹੁਣ ਜ਼ਰੂਰ, ਦੋਸਤੀ ਪੰਖੇਡੂਆਂ ਨਾਲ ਫੇਰ ਹੋ ਚੁੱਕੀ ਹੈ। ਬਲਜੀਤ ਪਾਲ ਸਿੰਘ 9417324432 ਦੀਵੇ ਅਤੇ ਮੁਹੱਬਤ ਬਲਜੀਤ ਪਾਲ ਸਿੰਘ ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ ਆਲਮ ਬੇਰੁਖ਼ੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ ਬਲਜੀਤ ਪਾਲ ਸਿੰਘ 9417324432