ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਨਸ਼ਿਆਂ ਦੀਆਂ ਹਵਾਵਾਂ
ਰਾਮ ਕਿਸ਼ੋਰ

ਕਿਹੜੇ ਦੇਸ਼ੋਂ ਆਈਆਂ ਇਹ ਚੰਦਰੀਆਂ ਹਵਾਵਾਂ ਨੇ,
ਖੁਆ ਲਏ ਵੀਰੇ ਭੈਣਾਂ ਨੇ ਕਈ ਪੁੱਤਰ ਮਾਵਾਂ ਨੇ,
ਹਰ ਘਰ ਦੇ ਵਿੱਚ ਲੋਕੋ ਜ਼ਹਿਰ ਖਿੰਡਾਈ ਜਾਂਦੀਆਂ ਨੇ,
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਕਿੰਨਾ ਸੋਹਣਾ ਲਗਦਾ ਮੇਰਾ ਦੇਸ਼ ਪੰਜਾਬ ਸੀ,
ਪੰਜ ਦਰਿਆਂ ਵਿੱਚ ਖਿੜਿਆ ਸੋਹਣਾ ਫੁੱਲ ਗੁਲਾਬ ਸੀ।
ਦਸਾਂ ਗੁਰੂਆਂ ਦਾ ਉਪਦੇਸ਼,
ਕਰਿਓ ਨਸ਼ਿਆਂ ਤੋਂ ਪਰਹੇਜ਼,
ਗੁਰਆਂ ਦੇ ਉਪਦੇਸ਼ਾਂ ਨੂੰ ਮਿਟਾਈ ਜਾਂਦੀਆਂ ਨੇ,
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਹਣ ਕਿਧਰੇ ਨਾ ਦਿਸਦੇ ਸੋਹਣੇ ਗੱਭਰੂ ਤੇ ਜਵਾਨ,
ਕਿਸੇ ਦੇ ਮੂੰਹ ਤੇ ਨਹੀਂ ਦਿਸਦੀ ਏ ਮਿਰਜ਼ੇ ਜਿਹੀ ਮੁਸਕਾਨ।
ਦੁੱਧ ਦੀ ਥਾਂ ਤੇ ਬੋਤਲ ਆ ਗਈ,
ਗੁਟੱਖਾ,ਤੰਬਾਕੂ,ਖੈਣੀ ਭਾ ਗਈ,
ਬੀੜੀ-ਸਿਗਰੇਟਾਂ ਹਰ ਥਾਂ ਤੇ ਹੀ ਛਾਈ ਜਾਂਦੀਆਂ ਨੇ,
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਡੋਡਾ-ਚੂਰਾ, ਪੋਸਤ-ਗਾਂਜਾ ਹਰ ਘਰ ਦੇ ਵਿੱਚ ਵੜਿਆ,
ਜ਼ਖਮੀ ਹੋਈ ਗੁਰੂਆਂ ਦੀ ਧਰਤੀ, ਰੰਗ ਨਸ਼ੇ ਦਾ ਚੜਿਆ।
ਵੇਖ ਦੇਸ਼ ਦਾ ਹਾਲ,
ਭਰ ਕੇ ਅੱਖੀਆਂ ਹੰਝੂਆਂ ਨਾਲ,
ਸੱਚੀਆਂ ਰੂਹਾਂ ਅੱਜ ਵੀ ਤਾਂ ਕੁਰਲਾਈ ਜਾਂਦੀਆਂ ਨੇ,
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਆਪ ਨਸ਼ਾ ਨਾ ਕਰਨਾ ਨਾ ਹੀ ਕਿਸੇ ਨੂੰ ਨਸ਼ੇ ’ਚ’ ਲਾਈਏ,
ਸ਼ਭ ਤੋਂ ਚੰਗੀ ਸਾਦੀ ਜਿੰਦਗੀ ਬੰਦਗੀ ਵਿੱਚ ਹੰਡਾਈਏ।
ਮੰਨੋ ਗੁਰੁ-ਦਸ਼ਮੇਸ਼
ਜਿਹੜਾ ਕੱਟੇ ਸਭ ਕਲੇਸ਼,
ਨੇਕ ਰਾਹਾਂ ਜੀਵਨ ਨੂੰ ਸਫਲ ਬਣਾਈ ਜਾਂਦੀਆਂ ਨੇ,
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ।
ਰਾਮ ਕਿਸ਼ੋਰ

ਪਿੰਡ ਜੰਡੀ ਡਾ. ਚੌਂਤਾ

ਤਹਿਸੀਲ ਤੇ ਜ਼ਿਲਾ
 ਗੁਰਦਾਸਪੁਰ
ਪੰਜਾਬ
-143533
Mob No. 9501908978

Loading spinner