ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਆਸ ਬਟਾਲਵੀ

ਆਸ ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ ‘ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ਭੇਹਰੀ ਦਾ ਲੱਗਦਾ ਹੈ ਸੁਹਾਵਾਂ !...

ਰੁੱਖ ਬਟਾਲਵੀ

ਰੁੱਖ ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾੜ੍ਹੀ ਵਰਗੇ ਚੂਰੀ ਪਾਵਾਂ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ...

ਗਮਾਂ ਦੀ ਰਾਤ ਬਟਾਲਵੀ

ਗ਼ਮਾਂ ਦੀ ਰਾਤ ਸ਼ਿਵ ਕੁਮਾਰ ਬਟਾਲਵੀ ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈੜੀ ਰਾਤ ਮੁਕਦੀ ਏ, ਨਾ ਮੇਰੇ ਗੀਤ ਮੁਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ ਹਾਥ ਨਾ ਪਾਈ, ਨਾ ਬਰਸਾਤਾਂ ਚ ਚੜ੍ਹਦੇ ਨੇ ਤੇ ਨਾ ਔੜਾਂ ’ਚ ਸੁੱਕਦੇ ਨੇ । ਮੇਰੇ ਹੱਡ ਵੀ ਅਵੱਲੇ ਨੇ ਜੋ ਅੱਗ ਲਾਇਆਂ ਨਹੀਂ ਸੜਦੇ ਨੇ ਸੜਦੇ ਹਉਕਿਆਂ ਦੇ...

ਆਕਾਸ਼ਦੀਪ

‘ਸ਼ਿਵ ਦੀ ਕਵਿਤਾ ਵਿੱਚ ਬਿਰਹਾ’ ਆਕਾਸ਼ਦੀਪ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਂਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾ ਹੈ।  ਮਹਾਨ ਪੰਜਾਬੀ ਵਿਦਵਾਨ ਡਾ. ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ...

ਲੋਕਗੀਤ ਅਤੇ ਸੁਹਾਗ

ਲੋਕਗੀਤ ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ, ਉਚੇ ਟਿੱਬੇ ਬੱਗ ਚਰੇਂਦਾ, ਵੀਰਨ ਛਮ ਛਮ ਰੋਇਆ ਹੋ, ਵੀਰਾਂ ਮਿਲਿਆਂ ਤੇ ਚੰਦ ਚੜ੍ਹ ਜਾਂਦੇ, ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ, ਵੀਰਾ ਵੇ ਤੂੰ ਆਓ, ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ, ਛੁੱਟੀਆਂ ਨਾ ਮਿਲੀਆਂ ਭੈਣੇਂ, ਮੇਰਾ ਵੀਰ ਮਿਲਕੇ ਜਾਣਾ ਵੇ, ਕੀਕਣ ਮਿਲਾਂ ਨੀ ਭੈਣੇ ਮੇਰੀਏ...

ਮਨੀਸ਼ ਸ਼ਰਮਾ

ਯਾਦ ਮਨੀਸ਼ ਸ਼ਰਮਾ ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿੱਚੋਂ, ਉਹਦੀ ਯਾਦ ਦੀ ਤਸਵੀਰ ਬਣਕੇ, ਮੇਰਾ ਮਾਹੀ, ਮੈਨੂੰ ਯਾਦ ਆਵਂਦਾ, ਮੇਰੀ ਭੁੱਲੀ ਵਿਸਰੀ ਤਕਦੀਰ ਬਣਕੇ, ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ ਓਹ ਭੁੱਲ ਜਾਂਦਾ ਵਿਸਾਰ ਜਾਂਦਾ, ਮੈਨੂੰ ਰਾਹਾਂ ਦੀ ਧੂਲ ਮੰਨ ਕੇ, ਬੇਸ਼ਕ ਮੇਰਾ ਪਿਆਰ ਇੱਕ ਤਰਫਾ ਹੈ, ਪਰ ਰਹਾਂਗੀ ਸਦਾ,...