ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਅਸੀਂ ਲੜਾਂਗੇ ਸਾਥੀ ਪਾਸ਼

ਅਸੀਂ ਲੜਾਂਗੇ ਸਾਥੀ ਪਾਸ਼ ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ ਸਵਾਲ ਦੇ ਮੌਰਾਂ ਤੇ ਚੜ੍ਹ ਕੇ ਅਸੀਂ ਲੜਾਂਗੇ...

ਸੁਣੋ ਪਾਸ਼

ਸੁਣੋ ਪਾਸ਼ ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ ਮੇਰੀ ਪਤਨੀ ਦੀ ਫਰਮਾਇਸ਼ ਸੁਣੋ ਮੇਰੀ ਬੱਚੀ ਦੀ ਹਰ ਮੰਗ ਸੁਣੋ ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ ਮੇਰੇ ਖੰਘਣ ਦੀ ਮਿਰਦੰਗ ਸੁਣੋ ਮੇਰੀ ਟਾਕੀਆ ਭਰੀ ਪਤਲੂਣ ਦਾ ਹਉਕਾ ਸਰਦ ਸੁਣੋ ਮੇਰੇ ਪੈਰ ਦੀ ਪਾਟੀ ਜੁੱਤੀ ਚੋਂ ਮੇਰੇ ਪਾਟੇ ਦਿਲ ਦਾ ਦਰਦ ਸੁਣੋ...

ਅਸਵੀਕਾਰ ਪਾਸ਼

ਅਸਵੀਕਾਰ ਪਾਸ਼ ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ ਜਿਦ੍ਹੇ ਵਿਚ ਬਸਰ ਕੀਤੇ ਪਲਾਂ ਨੂੰ ਮੈਂ ਉਮਰ ਕਹਿ ਦੇਵਾਂ- ਇਥੇ ਸਿਰਫ ਕਮਰੇ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਹੈ ਸੰਮਤ ਦਾ ਵੇਰਵਾ… ਜਦ ਮੈਂ ਇਸ ਕਮਰੇ ਵਿਚ ਡੱਕਿਆ ਗਿਆ ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ ਬਾਹਰ ਸਫਰ ਨੂੰ ਫੜਾ ਆਇਆ ਸਾਂ ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ...

ਆਸਮਾਨ ਦਾ ਟੁਕੜਾ ਪਾਸ਼

ਆਸਮਾਨ ਦਾ ਟੁਕੜਾ ਪਾਸ਼ ਮੇਰੀ ਜਾਨ ਤਾਂ ਹੈ ਆਸਮਾਨ ਦਾ ਉਹ ਟੁਕੜਾ ਜੋ ਰੋਸ਼ਨਦਾਨ ਚੌਂ ਪਲਮ ਆਉਂਦਾ ਹੈ ਸਖਤ ਕੰਧਾਂ ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ ਉਹ ਤਾਂ ਚਾਹੁੰਦੇ ਹਨ ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ ਤਾਂ ਫੇਰ ਕਹਿੰਦੇ ਕਿਉਂ ਨਹੀ ਏਸ ਨੂੰ ਕਿ ਥਾਏਂ ਹੀ ਜੰਮ ਜਾਵੇ,ਨਵੇਲੇ ਰੰਗ ਨਾ ਬਦਲੇ- ਦੇਖੋ ਇਹ ਟੁਕੜਾ ਹਰ ਘੜੀ...

ਮੌਤ ਦੇ ਅਰਥ ਸੁਰਜੀਤ ਪਾਤਰ

  ਮੌਤ ਦੇ ਅਰਥ ਸੁਰਜੀਤ ਪਾਤਰ ਕੋਈ ਮਾਂ ਨਹੀਂ ਚਾਹੁੰਦੀ ਲਹੂ ਜ਼ਮੀਨ ਤੇ ਡੁੱਲ੍ਹੇ ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ ਤਾਰ ਬਣੇ ਕੋਈ ਮਾਂ ਨਹੀਂ ਚਾਹੁੰਦੀ ਲੋਹਾ ਹਥਿਆਰ ਬਣੇ ਪਰ ਜਦੋਂ ਲਹੂ ਖੌਲਦਾ ਏ ਤਾਂ ਲੋਹੇ ਨੂੰ ਹਥਿਆਰ ਬਣਾ...

ਇੱਕ ਲਰਜ਼ਦਾ ਨੀਰ ਸੁਰਜੀਤ ਪਾਤਰ

ਇੱਕ ਲਰਜ਼ਦਾ ਨੀਰ ਸੁਰਜੀਤ ਪਾਤਰ ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ...