by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਸ਼ੌਕ ਸੁਰਾਹੀ ਅੰਮ੍ਰਿਤਾ ਪ੍ਰੀਤਮ ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਦਿਹੁੰ ਗੁਜ਼ਾਰੇ ? ਜਿੰਦ ਕਹੇ ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ… ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਨੈਣ ਰੋਵੰਦੇ ? ਜਿੰਦ ਕਹੇ ਮੈਂ ਲੱਖਾਂ ਤਾਰੇ ਜ਼ੁਲਫ਼ ਤੇਰੀ ਵਿਚ ਗੁੰਦੇ… ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਬਲੇ ਸਵਾਈ ?...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਦਾਅਵਤ ਅੰਮ੍ਰਿਤਾ ਪ੍ਰੀਤਮ ਰਾਤ-ਕੁੜੀ ਨੇ ਦਾਅਵਤ ਦਿੱਤੀ – ਤਾਰੇ ਜੀਕਣ ਚੌਲ ਛੜੀਂਦੇ ਕਿਸ ਨੇ ਦੇਸ਼ਾਂ ਚਾੜ੍ਹੀਆਂ ! ਕਿਸ ਨੇ ਆਂਦੀ ਚੰਨ-ਸੁਰਾਹੀ ਚਾਨਣ ਘੁੱਟ ਸ਼ਰਾਬ ਦਾ ਤੇ ਅੰਬਰ ਅੱਖਾਂ ਗੱਡੀਆਂ ! ਧਰਤੀ ਦਾ ਅੱਜ ਦਿਲ ਪਿਆ ਧੜਕੇ – ਮੈਂ ਸੁਣਿਆ ਅੱਜ ਟਾਹਣਾਂ ਦੇ ਘਰ ਫੁੱਲ ਪ੍ਰਾਹੁਣੇ ਆਏ ਵੇ! ਇਸ ਦੇ ਅੱਗੋਂ ਕੀ ਕੁਝ ਲਿਖਿਆ – ਹੁਣ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਚੇਤਰ ਅੰਮ੍ਰਿਤਾ ਪ੍ਰੀਤਮ ਚੇਤਰ ਦਾ ਵਣਜਾਰਾ ਆਇਆ ਬੁਚਕੀ ਮੋਢੇ ਚਾਈ ਵੇ ਅਸਾਂ ਵਿਹਾਜੀ ਪਿਆਰ-ਕਥੂਰੀ ਵੇਂਹਦੀ ਰਹੀ ਲੁਕਾਈ ਵੇ… ਸਾਡਾ ਵਣਜ ਮੁਬਾਰਕ ਸਾਨੂੰ ਕੱਲ੍ਹ ਹੱਸਦੀ ਸੀ ਜਿਹੜੀ ਦੁਨੀਆਂ ਉਹ ਦੁਨੀਆਂ ਅੱਜ ਸਾਡੇ ਕੋਲੋਂ ਚੁਟਕੀ ਮੰਗਣ ਆਈ ਵੇ… ਬਿਰਹਾ ਦਾ ਇਕ ਖਰਲ ਬਲੌਰੀ ਜਿੰਦੜੀ ਦਾ ਅਸਾਂ ਸੁਰਮਾ ਪੀਠਾ ਰੋਜ਼ ਰਾਤ ਨੂੰ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਵਰ੍ਹਾ ਅੰਮ੍ਰਿਤਾ ਪ੍ਰੀਤਮ ਨੁੱਚੜ ਪਈਆਂ ਅੱਖੀਆਂ ਵਿੱਛੜ ਚੱਲੀ ਅੰਤਲੀ ਫੱਗਣ ਦੀ ਤਰਕਾਲ ਵੇ ਚੇਤਰ ਆ ਗਿਆ ! ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ ਮਿਲਿਆਂ ਨੂੰ ਹੋ ਗਿਆ ਸਾਲ ਵੇ ਚੇਤਰ ਆ ਗਿਆ ! ਸੱਭੇ ਧੂੜਾਂ ਛੰਡ ਕੇ ਕੰਨੀ ਬੀਤੇ ਸਮੇਂ ਦੀ ਕਣੀਆਂ ਲਈ ਹੰਗਾਲ ਵੇ ਚੇਤਰ ਆ ਗਿਆ ! ਅੰਬਰ ਵੇਹੜਾ ਲਿੱਪਿਆ ਉੱਘੜ ਆਈਆਂ ਖਿੱਤੀਆਂ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਚਾਨਣ ਦੀ ਫੁਲਕਾਰੀ ਅੰਮ੍ਰਿਤਾ ਪ੍ਰੀਤਮ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ! ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ ! ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ ਦਰਦਾਂ ਦਾ ਦਰਿਆਉ ਕਿਹੜੀ ਘੁੱਟ ਭਰੇ ! ਇਹ ਜੁ ਸਾਨੂੰ ਅੱਗ ਰਾਖਵੀਂ ਦੇ ਚੱਲਿਉਂ ਦਿਲ ਦੀ ਬੁੱਕਲ ਬਲਦੀ ਚਿਣਗਾਂ ਕੌਣ ਜਰੇ ! ਆਪਣੇ ਵੱਲੋਂ ਸਾਰੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਅੰਨ ਦਾਤਾ ਅੰਮ੍ਰਿਤਾ ਪ੍ਰੀਤਮ ਅੰਨ ਦਾਤਾ! ਮੇਰੀ ਜੀਭ ’ਤੇ – ਤੇਰਾ ਲੂਣ ਏਂ ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ ’ਤੇ ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ! ਮੈਂ ਕਿਵੇਂ ਬੋਲਾਂ ! ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ। ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ ਤੇ ਅੰਨ ਭਾਰ ਹੇਠਾਂ – ਉਹ ਦੱਬੇ ਗਏ ਹਨ...