ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਦੋ ਪੁਤਲੀਆਂ ਚਰਨ ਸਿੰਘ

  ਦੋ ਪੁਤਲੀਆਂ ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ, ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ। ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ, ਮਾਨੋਂ ਦੋਇ ਜੋੜੀਆਂ, ਕੜੀਆਂ, ਇਕਸੇ ਛਿਨ ਹਨ ਜੰਮੀਆਂ। ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁੱਲ੍ਹ ਸੂਹੇ, ਅੰਗ ਸੁਡੌਲ, ਪਤਲੀਆਂ ਬੁੱਲ੍ਹੀਆਂ,...

ਪਾਪ ਦੀ ਬੁਰਕੀ ਚਰਨ ਸਿੰਘ

ਪਾਪ ਦੀ ਬੁਰਕੀ ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵੜਿਆ, ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖੜਿਆ। ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ, ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ। ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ, ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ? ਜੇ ਧਨ ਦੀ ਸੀ ਲੋੜ...

ਸੰਜਾਵਨੀ ਬੂਟੀ ਚਰਨ ਸਿੰਘ

ਸੰਜੀਵਨੀ ਬੂਟੀ ਬਰਛਿ ਖਾਇ ਲਛਮਨ ਮੁਰਦੇ ਵਾਂਗ ਡਿੱਗਾ, ਸੈਨਾ ਰਾਮ ਅੰਦਰ ਹਾਹਾਕਾਰ ਹੋਈ। ਰਾਮ ਰੋਣ ਲੱਗੇ, ਜਾਨ ਖੋਣ ਲੱਗੇ, ‘ਕਿਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ। ਵੈਦ ਲੰਕਾ ਦੀ ਸੱਦਿਆ, ਸੀਸ ਫੇਰੇ, ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ। ਰਾਤੋ ਰਾਤ ‘ਸੰਜੀਵਨੀ’ ਕੋਈ ਲਿਆਵੇ, ਜਾਨ ਬਚੂ, ਜੇ ਮਿਹਰ ਕਰਤਾਰ ਹੋਈ।...

ਅਮੀਰ ਦਾ ਬੰਗਲਾ ਚਰਨ ਸਿੰਘ

ਅਮੀਰ ਦਾ ਬੰਗਲਾ ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ, ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ। ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ, ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ। ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ, ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ। ਉਸ ਦੀ...

ਤਿੰਨ ਪੱਥਰ ਚਰਨ ਸਿੰਘ

ਤਿੰਨ ਪੱਥਰ ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ, ‘ਜਗਤ ਮੁਕਤੀ’ ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ। ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ ‘ਵਾਹਿਗੁਰੂ’ ਪੜ੍ਹ ਕੇ, ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ। ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ, ਹੁਕਮ ਦਿੱਤਾ ਏਹ...

ਪਹਿਲ ਚਰਨ ਸਿੰਘ

ਪਹਿਲ ਚਰਨ ਸਿੰਘ ਸ਼ਹੀਦ ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ, ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ। ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ, ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ। ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ, ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।...