ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਯਾਦ
ਮਨੀਸ਼ ਸ਼ਰਮਾ

ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿੱਚੋਂ,
ਉਹਦੀ ਯਾਦ ਦੀ ਤਸਵੀਰ ਬਣਕੇ,
ਮੇਰਾ ਮਾਹੀ, ਮੈਨੂੰ ਯਾਦ ਆਵਂਦਾ,
ਮੇਰੀ ਭੁੱਲੀ ਵਿਸਰੀ ਤਕਦੀਰ ਬਣਕੇ,
ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ
ਓਹ ਭੁੱਲ ਜਾਂਦਾ ਵਿਸਾਰ ਜਾਂਦਾ,
ਮੈਨੂੰ ਰਾਹਾਂ ਦੀ ਧੂਲ ਮੰਨ ਕੇ,
ਬੇਸ਼ਕ ਮੇਰਾ ਪਿਆਰ ਇੱਕ ਤਰਫਾ ਹੈ,
ਪਰ ਰਹਾਂਗੀ ਸਦਾ, ਉਸਦੀ ਮੈਂ, ਕਨੀਜ ਬਣਕੇ,
ਗੁਨਾਹਾਂ ਨਾਲ ਭਰੀ ਝੋਲੀ ਮੇਰੀ,
ਫਿਰ ਕਿਓਂ ਬੈਠੀ, ਮੈਂ ਸ਼ੋਕੀਨ ਬਣਕੇ,
ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ
ਮੇਰੀ ਤਕਦੀਰ ਮੈਥੋਂ , ਮੁੰਹ ਫੇਰ ਬੈਠੀ,
ਪਰ ਮੇਂ ਨਹੀ ਬੈਠੀ ਨਿਰਾਸ਼ ਬਣਕੇ,
ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ
ਰੋਸ਼ਨ ਰਹੇ ਸਦਾ, ਸ਼ਮਾਂ,
ਮੇਰੇ ਮਹਿਬੂਬ ਦੀ ਜਿੰਦਗੀ ਦੀ,
ਲੱਖਾਂ ਸੂਰਜਾ ਦੀ ਲੋਅ ਬਣਕੇ,
ਮੇਰੀ ਸ਼ਰੀਅਤ ਤੋਂ ਨਹੀਂ ਜੁਦਾ, ਵਜੂਦ ਉਸਦਾ,
ਫਿਰ ਕਿਓ ਚਲਿਆ, ਓਹ ਮੇਰੀ ਹਸਤੀ ਨੇਸਤਨਾਬੂਦ ਕਰਕੇ,
ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ
ਹਜਾਰਾਂ ਚਸ਼ਮਿਆਂ ਚੋਂ, ਦਿਸਦਾ ਉਸਦਾ ਚੇਹਰਾ,
ਮੈਨੂੰ ਮਾਹੀ ਦੀ ਤਸਵੀਰ ਬਣਕੇ,
ਕੋਈ ਪੁਛੇ ਜਰਾ ਮੈਨੂੰ, ਕਿੰਝ ਵਕਤ ਗੁਜਾਰਦੀ ਮੈਂ,
ਸਦਾ ਤੇ ਰਹਿੰਦੀ ਆਂ, ਇੱਕ ਬਦਨਸੀਬ ਬਣਕੇ,
ਲਖਾਂ, ਕੋਸ਼ਿਸ਼ਾਂ ਵੀ ਕਰ ਲਵੇ ਓਹ ਮੈਨੂੰ ਵਿਸਾਰ ਜਾਨ ਦੀਆਂ,
ਪਰ ਰਹਾਂਗੀ, ਸਦਾ ਮੈਂ, ਮਨੀਸ਼ ਦੀ ਪ੍ਰੀਤ ਬਣਕੇ
ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ
ਮਨੀਸ਼ ਸ਼ਰਮਾ
9803813480

ਇਸ਼ਕ ਹੈ ਦਿੱਤੀ ਦਾਤ ਅੱਲਾ ਦੀ,

ਇਸ਼ਕ ਹੈ ਦਿੱਤੀ ਦਾਤ ਅੱਲਾ ਦੀ,
ਕੋਈ ਐਰਾ ਗੇਰਾ ਨਹੀ ਜਾਨ ਸਕਦਾ,
ਜਿਨ੍ਹਾ ਇਸ਼ਕ ਕੀਤਾ, ਇਜਹਾਰ ਕੀਤਾ,
ਓਹੀ ਇਸ਼ਕ ਦੀ ਬਾਤ ਪਹਿਚਾਨ ਸਕਦਾ,
ਜੋ ਡਰਦਾ ਰਹੇਗਾ, ਇਜਹਾਰੇ ਮੁਹੱਬਤ ਤੋਂ,
ਓਹ ਇਸ਼ਕ ਕਦੇ ਨਹੀ, ਪਾ ਸਕਦਾ,
ਸਚਾ ਇਸ਼ਕ ਰੱਬ ਨਾਲ ਕਰੋ ਦੋਸਤੋ,
ਮਨੀਸ਼ ਦੀ ਮੰਨੋ, ਰੱਬ ਕਦੇ ਨਹੀ, 
ਕੁਛ ਵਿਸਾਰ ਸਕਦਾ

ਮਨੀਸ਼ ਸ਼ਰਮਾ
+919803813480


ਆਜ਼ਾਦ ਵਤਨ
ਆਜ਼ਾਦ ਵਤਨ ਦੇ ਵਾਸੀਓ,
ਜਰਾ ਸੁਰਤ ਸੰਭਾਲੋ,
ਨਫਰਤ ਵਾਲੀ ਅੱਗ ਨੂੰ,
ਤੁਸੀਂ ਹੋਰ ਨਾ ਬਾਲੋ,
ਭਗਤ ਸਿੰਘ ਵਰਗਿਆਂ ਨੇ,
ਦੇਸ਼ ਲਈ ਸ਼ਹਾਦਤ ਦਿੱਤੀ,
ਜਾਨ ਵਾਰ ਕੇ ਅਪਣੀ,
ਫਿਰ ਵੀ ਸੀ ਨਾ ਕੀਤੀ,
ਤੁਸੀਂ ਵੀ ਉਹਨਾ ਵਰਗੇ,
ਜਰਾ ਬਣ ਕੇ ਵਿਖਾਓ,
ਪਿਯਾਰ ਵੰਡ ਕੇ ਸਭ ਪਾਸੇ,
ਗੀਤ ਖੁਸ਼ੀ ਦੇ ਗਾਵੋ,
ਆਵੋ ਸਾਰੇ ਮਿਲ ਕੇ ਅੱਜ,
ਕਸਮਾਂ ਖਾਈਏ,
ਨਫਰਤ, ਤੰਗਦਿਲੀ ਆਪਣੇ,
ਦਿੱਲਾਂ ਚੋਂ ਕੱਢ ਭਜਾਈਏ,
ਐਵੇਂ ਝੋਰਿਯਾਂ ਵਿਚ ਨਾ,
ਅਪਣੀ ਜਿੰਦਗੀ ਗਾਲੋ,
ਆਜ਼ਾਦ ਵਤਨ ਦੇ ਵਾਸੀਓ,
ਜਰਾ ਸੁਰਤ ਸੰਭਾਲੋ,
ਨਫਰਤ ਵਾਲੀ ਅੱਗ ਨੂੰ,
ਤੁਸੀਂ ਹੋਰ ਨਾ ਬਾਲੋ,
ਮਨੀਸ਼ ਸਦਾ ਕਰੇ ਅਰਦਾਸ,
ਉਸ ਵਾਹਿਗੁਰੂ ਅੱਗੇ,
ਜਰਾ ਵੀਰ ਬਣ ਕੇ,
ਏਹ ਗੱਲ ਵਿਚਾਰੋ,
ਆਜ਼ਾਦ ਵਤਨ ਦੇ ਵਾਸੀਓ, 
ਜਰਾ ਸੁਰਤ ਸੰਭਾਲੋ,
ਮਨੀਸ਼ ਸ਼ਰਮਾ
+919803813480

 

Loading spinner